टॉप न्यूज़
ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਹੋਇਆ ਫਰਾਰ

ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਹਥਿਆਰ ਸਪਲਾਇਲਰ ਸ਼ਹਿਬਾਜ਼ ਅੰਸਾਰੀ ਅੰਤਰਿਮ ਜ਼ਮਾਨਤ ਤੋਂ ਬਾਅਦ ਫਰਾਰ ਹੋ ਗਿਆ ਹੈ। ਅੰਸਾਰੀ ਨੇ ਪਤਨੀ ਦੀ ਸਰਜਰੀ ਦੇ ਬਹਾਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਅੰਤਰਿਮ ਜ਼ਮਾਨਤ ਲਈ ਸੀ, ਪਰ ਜ਼ਮਾਨਤ ਖ਼ਤਮ ਹੋਣ ਤੋਂ ਬਾਅਦ ਅੰਸਾਰੀ ਤੈਅ ਸਮੇਂ ਉਤੇ ਵਾਪਸ ਨਹੀਂ ਆਇਆ।
ਜਾਣਕਾਰੀ ਮਿਲੀ ਹੈ ਕਿ ਹੁਣ ਉਸ ਦਾ ਮੋਬਾਈਲ ਬੰਦ ਆ ਰਿਹਾ ਹੈ ਅਤੇ ਪਤਨੀ ਵੀ ਲਾਪਤਾ ਹੈ। ਉਸ ਉਤੇ ਮਈ 2022 ਵਿੱਚ ਮੂਸੇਵਾਲਾ ਦੇ ਕਤਲ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਥਿਆਰ ਮੁਹੱਈਆ ਕਰਵਾਉਣ ਦਾ ਦੋਸ਼ ਹੈ।
ਸਰਕਾਰੀ ਏਜੰਸੀਆਂ ਹੁਣ ਅੰਸਾਰੀ ਨੂੰ ਕਾਬੂ ਕਰਨ ਲਈ ਤੇਜ਼ੀ ਨਾਲ ਕਾਰਵਾਈ ਕਰ ਰਹੀਆਂ ਹਨ, ਤਾਂ ਜੋ ਮੂਸੇਵਾਲਾ ਕਤਲਕਾਂਡ ਦੀ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ।
EDITED BY- HARLEEN KAUR




