ਪੰਜਾਬ ਦੇ ਹੁਸ਼ਿਆਰਪੁਰ ਵਿੱਚ ਗਹਿਣੇ ਦੀ ਇੱਕ ਦੁਕਾਨ ‘ਚ 1.25 ਕਰੋੜ ਰੁਪਏ ਦੀ ਚੋਰੀ ਹੋਈ। 12 ਤੋਂ 15 ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜਿਆ ਅਤੇ ਫਿਰ 45 ਕਿਲੋ ਚਾਂਦੀ, 250 ਗ੍ਰਾਮ ਸੋਨਾ ਅਤੇ ਗਾਹਕਾਂ ਦੇ ਲਗਭਗ 180 ਗ੍ਰਾਮ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ। ਇਹ ਘਟਨਾ ਸਿਰਫ 20 ਮਿੰਟਾਂ ਵਿੱਚ ਹੋ ਗਈ। ਇਹ ਚੋਰੀ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
SHO ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਰਾਤ ਲਗਭਗ 2 ਵਜੇ ਮੌਕੇ ਤੇ ਪਹੁੰਚੀ। ਸੀਸੀਟੀਵੀ ਫੁਟੇਜ ਵਿੱਚ ਕੁਝ ਦੋਸ਼ੀਆਂ ਦੇ ਚਿਹਰੇ ਦਿਖ ਰਹੇ ਹਨ, ਪਰ ਹਨੇੇਰੇ ਅਤੇ ਕੈਮਰੇ ਬਲੈਕ ਐਂਡ ਵਾਈਟ ਹੋਣ ਕਾਰਨ ਪਛਾਣ ਸਾਫ਼ ਨਹੀਂ ਹੋ ਰਹੀ। ਫੁਟੇਜ ਵਿੱਚ ਸਾਰੇ ਦੋਸ਼ੀਆਂ ਦੇ ਹੱਥਾਂ ਵਿੱਚ ਲੋਹੇ ਦੀ ਰੌਡ ਵੀ ਨਜ਼ਰ ਆ ਰਹੀ ਹੈ।
ਪੁਲਿਸ ਮੁਤਾਬਕ ਦੋਸ਼ੀ ਪੈਦਲ ਆਉਂਦੇ ਅਤੇ ਜਾਂਦੇ ਦਿਖਾਈ ਦੇ ਰਹੇ ਹਨ। ਅੰਦਾਜ਼ਾ ਹੈ ਕਿ ਉਨ੍ਹਾਂ ਨੇ ਆਪਣੀ ਗੱਡੀ ਕੁਝ ਦੂਰੀ ‘ਤੇ ਖੜੀ ਕੀਤੀ ਹੋਵੇਗੀ। ਆਸ-ਪਾਸ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ, ਦੁਕਾਨਦਾਰ ਨੇ ਕਿਸੇ ਉੱਤੇ ਕੋਈ ਸ਼ੱਕ ਨਹੀਂ ਜਤਾਇਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਵੱਖ-ਵੱਖ ਕੋਣਾਂ ਤੋਂ ਕਰ ਰਹੀ ਹੈ।
EDITED BY- HARLEEN KAUR




