
ਲੁਧਿਆਣਾ ਦੇ ਦੀਪ ਨਗਰ ਇਲਾਕੇ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ ਵਿੱਚ ਹਫੜਾ-ਦਫੜੀ ਮਚ ਗਈ। ਫੈਕਟਰੀ ਵਿੱਚ ਹੌਜ਼ਰੀ ਅਤੇ ਸਰਦੀਆਂ ਦਾ ਸਮਾਨ ਬਣਾਇਆ ਜਾਂਦਾ ਹੈ। ਇਸ ਫੈਕਟਰੀ ਦਾ ਨਾਮ ਗੋਇਲ ਹੌਜ਼ਰੀ ਮਿੱਲ ਹੈ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਕਿਹਾ ਕਿ ਅਸੀਂ ਦੁਪਹਿਰ ਦੇ ਖਾਣੇ ਤੋਂ ਬਾਅਦ ਧੁੱਪ ਸੇਕ ਰਹੇ ਸੀ ਅਤੇ ਫਿਰ ਸਾਨੂੰ ਹੇਠਾਂ ਤੋਂ ਅੱਗ ਦੀ ਬਦਬੂ ਆਈ। ਜਦੋਂ ਅਸੀਂ ਥੱਲ੍ਹੇ ਉਤਰੇ ਤਾਂ ਸਾਡਾ ਇੱਕ ਬੰਦਾ ਫਸ ਗਿਆ। ਜਦੋਂ ਅਸੀਂ ਉਸਨੂੰ ਕੱਢ ਕੇ ਬਾਹਰ ਆਏ ਤਾਂ ਇੱਕ ਵਿਅਕਤੀ ਨੂੰ ਧੂੰਆਂ ਚੜ੍ਹ ਗਿਆ ਅਤੇ ਉਹ ਬੇਹੋਸ਼ ਹੋ ਗਿਆ।
ਉਸਨੂੰ ਹਸਪਤਾਲ ਭੇਜਿਆ ਗਿਆ। ਹੋਰ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਨੇ ਦੱਸਿਆ ਕਿ ਅੱਗ ਦੁਪਹਿਰ 2:30 ਵਜੇ ਦੇ ਕਰੀਬ ਲੱਗੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਬੁਲਾਇਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਇਸ ਸਮੇਂ ਸਥਿਤੀ ਨੂੰ ਕਾਬੂ ਕਰ ਰਹੀ ਹੈ। ਇਹ ਦੋ ਮੰਜ਼ਿਲਾ ਫੈਕਟਰੀ ਹੈ, ਜਿੱਥੇ ਧਾਗਾ ਅਤੇ ਸਵੈਟਰ ਕੱਚਾ ਮਾਲ ਪੂਰੀ ਤਰ੍ਹਾਂ ਸੜ ਗਿਆ ਹੈ। ਅੱਗ ‘ਤੇ ਕਾਬੂ ਪਾਉਣ ਲਈ ਫਿਲਹਾਲ ਕੋਸ਼ਿਸ਼ਾਂ ਜਾਰੀ ਹਨ।
EDITED BY- HARLEEN KAUR




