टॉप न्यूज़
ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ‘ਚ ਹੋਇਆ ਹੰਗਾਮਾ

ਮੋਹਾਲੀ ਵਿੱਚ ਇੱਕ ਕਬੱਡੀ ਟੂਰਨਾਮੈਂਟ ਵਿੱਚ, ਪੰਜਾਬੀ ਗਾਇਕ ਬੱਬੂ ਮਾਨ ਦੇ ਖੁੱਲ੍ਹੇ ਅਖਾੜੇ ਵਿੱਚ ਭੀੜ ਕਾਬੂ ਤੋਂ ਬਾਹਰ ਹੋ ਗਈ। ਗਾਇਕ ਮਾਨ ਨੇ ਵਾਰ-ਵਾਰ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ, ਪਰ ਉਹ ਕਿਸੇ ਦੇ ਕਹਿਣ ‘ਤੇ ਰੁਕ ਨਹੀਂ ਰਹੇ ਸੀ, ਇਹ ਹੀ ਨਹੀਂ ਇਸ ਹਫੜਾ-ਦਫੜੀ ‘ਚ ਲਾਈਵ ਕੈਮਰਾ ਵੀ ਡਿੱਗ ਪਿਆ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵਿਚਾਲੇ ਹਾਹਾਕਾਰ ਮੱਚ ਗਿਆ।
ਇਸ ਦੌਰਾਨ ਅਜਿਹੇ ਹਾਲਾਤ ਵੇਖ ਕੇ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ। ਮੋਹਾਲੀ ਦੇ ਐਸਪੀ ਨੇ ਮਾਈਕ ਲੈ ਲਿਆ ਅਤੇ ਸਪੱਸ਼ਟ ਤੌਰ ‘ਤੇ ਐਲਾਨ ਕੀਤਾ ਕਿ ਜੇਕਰ ਉਹ 5 ਮਿੰਟਾਂ ਦੇ ਅੰਦਰ ਸ਼ਾਂਤ ਨਹੀਂ ਹੋਏ, ਤਾਂ ਪ੍ਰੋਗਰਾਮ ਬੰਦ ਕਰ ਦਿੱਤਾ ਜਾਵੇਗਾ।ਗਾਇਕ, ਪੁਲਿਸ ਅਤੇ ਟੂਰਨਾਮੈਂਟ ਪ੍ਰਬੰਧਕਾਂ ਨਾਲ ਬੇਨਤੀ ਕਰਨ ਤੋਂ ਬਾਅਦ, ਪ੍ਰਸ਼ੰਸਕ ਸ਼ਾਂਤ ਹੋ ਗਏ।
EDITED BY- HARLEEN KAUR



