टॉप न्यूज़
ਪੈਟਰੋਲ ਪੰਪ ‘ਤੇ ਮਹਿਲਾ ਸਰਪੰਚ ਦੇ ਪੁੱਤਰ ‘ਤੇ ਤਲਵਾਰ ਨਾਲ ਹਮਲਾ
ਮਲੇਰਕੋਟਲਾ ਦੇ ਪਿੰਡ ਕੰਗਣਵਾਲ ‘ਚ ਇੱਕ ਮਹਿਲਾ ਸਰਪੰਚ ਦੇ ਪੁੱਤਰ ‘ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਹੈ। ਆਰੋਪੀ ਨੌਜਵਾਨ ਨੇ ਪੈਟਰੋਲ ਪੰਪ ‘ਤੇ ਜ਼ਬਰਦਸਤੀ ਦਾਖਲ ਹੋ ਕੇ ਪਹਿਲਾਂ ਉਸ ਨੂੰ ਥੱਪੜ ਮਾਰਿਆ, ਫਿਰ ਉਸ ‘ਤੇ ਤਲਵਾਰ ਨਾਲ ਹਮਲਾ ਕੀਤਾ। ਪੁਲਿਸ ਨੇ ਮਾਮਲੇ ਵਿੱਚ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਨੌਜਵਾਨ ਮਾਨਸਿਕ ਤੌਰ ‘ਤੇ ਪਰੇਸ਼ਾਨ ਹੈ, ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ। ਡੀਐਸਪੀ ਅਹਿਮਦਗੜ੍ਹ ਨੇ ਦੱਸਿਆ ਕਿ ਨੌਜਵਾਨ ਨੇ ਸਰਪੰਚ ਦੇ ਪੁੱਤਰ ‘ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਪਿੰਡ ਕੰਗਣਵਾਲ ਦੇ ਪੈਟਰੋਲ ਪੰਪ ‘ਤੇ ਬੈਠਾ ਸੀ।
ਇਸ ਦੌਰਾਨ ਅਹਿਮਦਗੜ੍ਹ ਪੁਲਿਸ ਨੇ ਦੱਸਿਆ ਆਰੋਪੀ ਨੌਜਵਾਨ ਮਾਨਸਿਕ ਤੌਰ ‘ਤੇ ਪਰੇਸ਼ਾਨ ਜਾਪਦਾ ਹੈ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਿੰਡ ਦੀਆਂ ਚੋਣਾਂ ਦੌਰਾਨ ਨੌਜਵਾਨ ਦਾ ਸਰਪੰਚ ਦੇ ਪੁੱਤਰ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਉਹ ਤਲਵਾਰ ਲੈ ਕੇ ਉਸਨੂੰ ਕੁੱਟਣ ਗਿਆ ਸੀ।
EDITED BY- HARLEEN KAUR



