
ਇਜ਼ਰਾਈਲ ਨੇ ਈਰਾਨ ਵਿਰੁੱਧ ਇੱਕ ਵੱਡਾ ਹਮਲਾ ਕੀਤਾ ਹੈ। ਤਹਿਰਾਨ ਸਮੇਤ ਕਈ ਈਰਾਨੀ ਸ਼ਹਿਰਾਂ ਵਿੱਚ ਧਮਾਕੇ ਸੁਣੇ ਗਏ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਦੇਸ਼ ਭਰ ਵਿੱਚ ਤੁਰੰਤ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ। ਇਜ਼ਰਾਈਲੀ ਫੌਜ ਨੇ ਆਪਣੇ ਨਾਗਰਿਕਾਂ ਲਈ ਇੱਕ “ਪ੍ਰੋਐਕਟਿਵ ਅਲਰਟ” ਜਾਰੀ ਕਰਦੇ ਹੋਏ ਦੇਸ਼ ਭਰ ਵਿੱਚ ਸਾਇਰਨ ਵਜਾਏ ਹਨ ਤਾਂ ਜੋ ਸੰਭਾਵੀ ਈਰਾਨੀ ਮਿਜ਼ਾਈਲ ਹਮਲਿਆਂ ਤੋਂ ਪਹਿਲਾਂ ਲੋਕ ਸੁਰੱਖਿਆ ਸਥਾਨ ‘ਤੇ ਜਾ ਸਕਣ।
ਇਸ ਦੌਰਾਨ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਕਈ ਜ਼ੋਰਦਾਰ ਧਮਾਕੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਈਰਾਨੀ ਅਨੁਸਾਰ ਰਾਜਧਾਨੀ ਦੇ ਕੇਂਦਰੀ ਹਿੱਸੇ ਵਿੱਚ ਘੱਟੋ-ਘੱਟ ਤਿੰਨ ਧਮਾਕੇ ਸੁਣੇ ਗਏ ਹਨ। ਹਾਲਾਂਕਿ ਈਰਾਨੀ ਅਧਿਕਾਰੀਆਂ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ ਜਾਂ ਨੁਕਸਾਨ ਦੀ ਹੱਦ ਦਾ ਖੁਲਾਸਾ ਨਹੀਂ ਕੀਤਾ ਹੈ।
EDITED BY- HARLEEN KAUR




