टॉप न्यूज़

ਦਿਲ ਦਾ ਦੌਰਾ ਪੈਣ ਨਾਲ 2 ਸਕੇ ਭਰਾਵਾਂ ਦੀ ਮੌਤ

ਪਹਿਲੇ ਦੀ ਖ਼ਬਰ ਸੁਣਕੇ ਦੂਜੇ ਨੂੰ ਵੀ ਪਿਆ ਦੌਰਾ

ਪੰਜਾਬ ਵਿੱਚ ਇਕ ਅਜਿਹੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੋਵੇਂ ਵੱਖ ਵੱਖ ਮੰਦਰਾਂ ਵਿੱਚ ਪੁਜਾਰੀ ਦੀ ਸੇਵਾ ਨਿਭਾ ਰਹੇ ਸੀ ਜਿਸ ਕਾਰਨ ਸ਼ਹਿਰ ਵਾਸੀਆਂ ਵੱਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।

ਦਰਅਸਲ, ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਪਹਿਲਾਂ ਇੱਕ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਇਸ ਦੀ ਖਬਰ ਸੁਣਦਿਆਂ ਹੀ ਦੂਜੇ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਮੌਕੇ ਉਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦੁਰਗਾ ਮੰਦਰ ਦੇ ਪੁਜਾਰੀ ਮਰਹੂਮ ਦੇਵਦੱਤ ਸ਼ਰਮਾ ਦਾ ਪੁੱਤਰ ਸੁਭਾਸ਼ ਸ਼ਰਮਾ ਜਦੋਂ ਇੱਕ ਦੁਕਾਨ ਦੇ ਮਹੂਰਤ ਵਾਸਤੇ ਪੂਜਾ ਕਰਨ ਗਿਆ ਤਾਂ ਉਥੇ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ।

ਇਹ ਖਬਰ ਜਦੋਂ  ਉਸਦੇ ਵੱਡੇ ਭਰਾ ਰਮੇਸ਼ ਕੁਮਾਰ ਨੂੰ ਸੁਣੀ ਤਾਂ ਉਸ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਪਰਿਵਾਰ ਪਿਛਲੇ 80 ਸਾਲਾਂ ਤੋਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਪੁਜਾਰੀ ਹੈ।

 

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!