
ਪੰਜਾਬ ਭਰ ਵਿੱਚ ਰੱਖੜੀ ਦਾ ਪਵਿੱਤਰ ਤਿਉਹਾਰ ਬੜੇ ਚਾਅ ਤੇ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਦੀ ਦੁਆ ਕਰਦੀਆਂ ਹਨ। ਕਈ ਭੈਣਾਂ ਮਹੀਨਿਆਂ ਤੋਂ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ, ਚਾਹੇ ਉਹ ਨਵੀਆਂ ਵਿਆਹੀਆਂ ਹੋਣ ਜਾਂ ਬਜ਼ੁਰਗ। ਬੱਸਾਂ ਵਿੱਚ ਭੀੜ ਅਤੇ ਸੜਕਾਂ ’ਤੇ ਰੌਣਕਾਂ ਇਸ ਤਿਉਹਾਰ ਦੀ ਖਾਸ ਪਹਿਚਾਣ ਹਨ। ਇਸ ਮੌਕੇ ਬਜ਼ਾਰਾਂ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਹਲਵਾਈਆਂ ਅਤੇ ਰੱਖੜੀ ਵੇਚਣ ਵਾਲੀਆਂ ਦੁਕਾਨਾਂ ’ਤੇ ਭੀੜ ਵੀ ਲੱਗੀ ਰਹਿੰਦੀ ਹੈ।
EDITED BY- HARLEEN KAUR




