टॉप न्यूज़

ਲਵ-ਮੈਰਿਜ ਤੋਂ ਬਾਅਦ ਕੁੜੀ ਵਾਲਿਆਂ ਨੇ ਕੱਢਿਆ ਵੈਰ

ਮੁੰਡੇ 'ਤੇ ਕੀਤਾ ਹਮਲਾ

ਛੇਹਰਟਾ ਥਾਣਾ ਖੇਤਰ ਦੇ ਪਿੰਡ ਕਾਲੇ ਵਿੱਚ ਪ੍ਰੇਮ ਵਿਆਹ ਦੇ ਮਾਮਲੇ ‘ਚ ਦੋ ਧਿਰਾਂ ਵਿੱਚ ਤਣਾਅ ਨੇ ਖੂਨੀ ਰੂਪ ਧਾਰ ਲਿਆ। ਝਗੜੇ ਦੌਰਾਨ ਇਕ ਪੱਖ ਦੇ ਲੋਕਾਂ ਨੇ ਦੂਜੇ ਪੱਖ ਦੇ ਘਰ ‘ਤੇ ਇੱਟਾਂ ਮਾਰੀਆਂ ਅਤੇ ਕੁੱਟਮਾਰ ਕੀਤੀ, ਜਿਸ ਕਾਰਨ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ। ਪੀੜਤ ਸਾਹਿਬ ਸਿੰਘ ਨੇ ਦੱਸਿਆ ਕਿ ਉਸ ਦੀ ਕੁਝ ਸਮਾਂ ਪਹਿਲਾਂ ਲਵ ਮੈਰਿਜ਼ ਹੋਈ ਸੀ। ਲੜਕੀ ਦੇ ਪਰਿਵਾਰ ਇਸ ਵਿਆਹ ‘ਤੇ ਸਹਿਤਮ ਨਹੀਂ ਸਨ। ਉਸ ਦੇ ਅਨੁਸਾਰ ਵਿਆਹ ਤੋਂ ਕੁਝ ਦਿਨ ਬਾਅਦ ਲੜਕੀ ਦੇ ਭਰਾ ਅਤੇ ਉਸ ਦੇ ਦੋਸਤਾਂ ਨੇ ਘਰ ‘ਚ ਵੜ੍ਹ ਕੇ ਉਨ੍ਹਾਂ ਉੱਤੇ ਹਮਲਾ ਕੀਤਾ ਸੀ।

ਸਾਹਿਬ ਸਿੰਘ ਅਤੇ ਉਸ ਦੀ ਭੈਣ ਨੇ ਦੱਸਿਆ ਕਿ ਅੱਜ ਵੀ ਜਦੋਂ ਉਹ ਕੰਮ ‘ਤੇ ਜਾ ਰਹੇ ਸਨ ਤਾਂ ਲੜਕੀ ਦੇ ਭਰਾ ਦੇ ਦੋਸਤਾਂ ਨੇ ਉਨ੍ਹਾਂ ਨਾਲ ਰਸਤੇ ਵਿੱਚ ਗਾਲੀ-ਗਲੋਚ ਕੀਤੀ। ਝਗੜੇ ਦੇ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਮਿਲ ਕੇ ਉਨ੍ਹਾਂ ਦੇ ਘਰ ‘ਤੇ ਇੱਟਾਂ ਮਾਰੀਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ‘ਚ ਉਹ ਪਹਿਲਾਂ ਵੀ ਕਈ ਵਾਰ ਪੁਲਿਸ ਕੋਲ ਗਏ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਸਬੰਧੀ ਛੇਹਰਟਾ ਥਾਣੇ ਦੇ ਐਸਐਚਓ ਵਿਨੋਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਲਿਖਤੀ ਸ਼ਿਕਾਇਤ ਮਿਲੀ ਹੈ ਅਤੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਕੇ ਤਫਤੀਸ਼ ਕੀਤੀ ਜਾਵੇਗੀ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!