
ਉਤਰ ਪ੍ਰਦੇਸ਼ ਦੇ ਬਰੇਲੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਰੇਲੀ ਜ਼ਿਲ੍ਹੇ ਵਿਚ ਇਕ ਨੌਜਵਾਨ ਆਪਣੀ ਪਤਨੀ ਦੀ ਭੈਣ (ਸਾਲੀ) ਨੂੰ ਲੈ ਕੇ ਫਰਾਰ ਹੋ ਗਿਆ, ਜਿਸ ਤੋਂ ਅਗਲੇ ਹੀ ਦਿਨ ਉਸ ਦੀ ਪਤਨੀ ਦਾ ਭਰਾ (ਸਾਲਾ) ਜੀਜੇ ਦੀ ਭੈਣ ਨੂੰ ਭਜਾ ਲੈ ਗਿਆ।
ਪੁਲਿਸ ਅਨੁਸਾਰ ਬਰੇਲੀ ਜ਼ਿਲ੍ਹੇ ਦੇ ਦੇਵਰਾਨੀਆ ਥਾਣਾ ਖੇਤਰ ਦੇ ਇਕ ਪਿੰਡ ਦਾ ਵਸਨੀਕ ਕੇਸ਼ਵ ਕੁਮਾਰ (28) ਆਪਣੀ 19 ਸਾਲਾ ਸਾਲੀ ਨੂੰ ਲੈ ਕੇ ਭੱਜ ਗਿਆ। ਉਸ ਤੋਂ ਅਗਲੇ ਹੀ ਦਿਨ ਉਸ ਦਾ ਸਾਲਾ ਰਵਿੰਦਰ (22) ਕੇਸ਼ਵ ਦੀ 19 ਸਾਲਾ ਭੈਣ ਨੂੰ ਲੈ ਕੇ ਫਰਾਰ ਹੋ ਗਿਆ। ਕੇਸ਼ਵ ਦਾ ਵਿਆਹ ਛੇ ਸਾਲ ਪਹਿਲਾਂ ਨਵਾਬਗੰਜ ਇਲਾਕੇ ਦੀ ਇੱਕ ਲੜਕੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ। ਦੇਵਰਾਨੀਆ ਥਾਣਾ ਖੇਤਰ ਦੇ ਕਮਾਲੂਪੁਰ ਪਿੰਡ ਦੇ ਇੱਕ ਨੌਜਵਾਨ ਦਾ ਵਿਆਹ ਛੇ ਸਾਲ ਪਹਿਲਾਂ ਨਵਾਬਗੰਜ ਇਲਾਕੇ ਦੀ ਇੱਕ ਕੁੜੀ ਨਾਲ ਹੋਇਆ ਸੀ। ਉਨ੍ਹਾਂ ਦੇ ਵੀ ਦੋ ਬੱਚੇ ਹਨ।
ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਨੌਜਵਾਨ ਅਤੇ ਉਸ ਦੇ ਜੀਜੇ ਨੂੰ ਫੜ ਲਿਆ ਅਤੇ ਦੋਵਾਂ ਕੁੜੀਆਂ ਨੂੰ ਵੀ ਬਰਾਮਦ ਕਰ ਲਿਆ, ਪਰ ਥਾਣੇ ਪਹੁੰਚਦੇ ਹੀ ਮਾਮਲਾ ਬਦਲ ਗਿਆ। ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਅੰਤ ਵਿੱਚ ਸਮਝੌਤਾ ਕਰਨ ਲਈ ਤਿਆਰ ਹੋ ਗਈਆਂ।
EDITED BY- HARLEEN KAUR




