टॉप न्यूज़
ਕਮਲ ਕੌਰ ਭਾਬੀ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ ਆਈ ਸਾਹਮਣੇ
ਬਠਿੰਡਾ ਪੁਲਿਸ ਨੇ ਕੋਰਟ ‘ਚ ਪੇਸ਼ ਕੀਤੀ 122 ਪੰਨਿਆਂ ਦੀ ਚਾਰਜ਼ਸ਼ੀਟ

ਕਮਲ ਕੌਰ ਭਾਬੀ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਮਲ ਕੌਰ ਭਾਬੀ ਦੇ ਕਤਲ ਮਾਮਲੇ ‘ਚ ਚਲਾਨ ਪੇਸ਼ ਕਰ ਦਿੱਤੇ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਖਿਲਾਫ਼ ਚਲਾਨ ਪੇਸ਼ ਕੀਤੇ ਗਏ ਹਨ।
ਬਠਿੰਡਾ ਪੁਲਿਸ ਨੇ ਕੋਰਟ ‘ਚ 122 ਪੰਨਿਆਂ ਦੀ ਚਾਰਜ਼ਸ਼ੀਟ ਪੇਸ਼ ਕੀਤੀ ਹੈ। ਹਾਲਾਂਕਿ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਅਜੇ ਵੀ ਫਰਾਰ ਹੈ। ਰਣਜੀਤ ਸਿੰਘ ਅਤੇ ਇੱਕ ਹੋਰ ਮੁਲਜ਼ਮ ਵੀ ਅਜੇ ਫਰਾਰ ਹਨ। ਅਮ੍ਰਿਤਪਾਲ ਮਹਿਰੋਂ ਕਤਲ ਤੋਂ ਬਾਅਦ UAE ਭੱਜ ਗਿਆ ਸੀ। ਕੰਚਨ ਦੀ ਲਾਸ਼ 10 ਜੂਨ ਨੂੰ ਪਾਰਕਿੰਗ ‘ਚ ਖੜ੍ਹੀ ਕਾਰ ‘ਚੋਂ ਮਿਲੀ ਸੀ। ਜਿਸ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ ਮਹਿਰੋਂ ਨੇ ਲਈ ਸੀ।
EDITED BY- HARLEEN KAUR




