टॉप न्यूज़

ਲੁਧਿਆਣਾ ਚ ਵਾਪਿਰਆ ਵੱਡਾ ਹਾਦਸਾ

RS ਟਾਵਰ 'ਚ ਲੱਗੀ ਅੱਗ

ਲੁਧਿਆਣਾ ਵਿੱਚ ਫਿਰੋਜ਼ਗਾਂਧੀ ਮਾਰਕੀਟ ਵਿਚ ਬਣੇ RS ਟਾਵਰ ਵਿੱਚ ਅਚਾਨਕ ਸ਼ਾਰਟ ਸਰਕਿਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਲੋਕਾਂ ਨੇ ਖੁਦ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਅੱਗ ਵਧਦੀ ਗਈ। ਫਿਰ ਲੋਕਾਂ ਨੇ ਤੁਰੰਤ ਬਿਲਡਿੰਗ ਵਿੱਚ ਮੌਜੂਦ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਹ ਅੱਗ ਗ੍ਰਾਊਂਡ ਫਲੋਰ ਤੋਂ ਤੀਜੀ ਮੰਜ਼ਿਲ ਤੱਕ ਫੈਲ ਚੁੱਕੀ ਸੀ। ਲੋਕਾਂ ਨੇ ਫੌਰਨ ਫਾਇਰ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ। ਅੱਗ ਕਾਰਨ ਪੂਰੇ ਫਿਰੋਜ਼ਪੁਰ ਰੋਡ ‘ਤੇ ਧੂੰਆਂ ਛਾਇਆ ਹੋਇਆ ਸੀ।

ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਡਿਪਾਰਟਮੈਂਟ ਦੀ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ। ਕਰੀਬ ਸਵਾ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਹੋ ਗਿਆ। ਲੋਕਾਂ ਨੇ ਤੁਰੰਤ ਇਲਾਕੇ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ।

ਸਬ-ਇੰਸਪੈਕਟਰ ਲਖਵਿੰਦਰ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਪੁਲਿਸ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ। ਲੋਕਾਂ ਦੀ ਮਦਦ ਨਾਲ ਬਿਲਡਿੰਗ ਹੇਠਾਂ ਖੜੇ ਕੁਝ ਵਾਹਨ ਹਟਾਏ ਗਏ। ਆਸ-ਪਾਸ ਦੇ ਬਿਲਡਿੰਗ ਮਾਲਕਾਂ ਨੂੰ ਵੀ ਸਾਵਧਾਨ ਕਰ ਦਿੱਤਾ ਗਿਆ।

ਗ੍ਰਾਊਂਡ ਫਲੋਰ ਤੋਂ ਤੀਜੀ ਮੰਜ਼ਿਲ ਤੱਕ ਅੱਗ ਫੈਲੀ ਸੀ। ਫਾਇਰ ਬ੍ਰਿਗੇਡ ਨੇ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ। ਇਸ ਬਿਲਡਿੰਗ ਵਿੱਚ ਕਈ ਬੈਂਕ ਵੀ ਹਨ। ਖੁਸ਼ਕਿਸਮਤੀ ਨਾਲ ਅੱਗ ਜ਼ਿਆਦਾ ਨਹੀਂ ਫੈਲੀ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਅੱਗ ਲੱਗਣ ਦਾ ਸਹੀ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!