
ਪੰਜਾਬੀ ਗਾਇਕ ਰਾਜਵੀਰ ਜਵੰਦਾ 27 ਸਤੰਬਰ ਨੂੰ ਹੋਏ ਹਾਦਸੇ ਤੋਂ ਬਾਅਦ ਅਜੇ ਵੀ ਨਾਜ਼ੁਕ ਹਾਲਤ ਵਿੱਚ ਹਨ। ਫੋਰਟਿਸ ਹਸਪਤਾਲ, ਮੁਹਾਲੀ ਦੇ ਨਿਊਰੋਲੋਜੀਕਲ ਅਤੇ ਕ੍ਰਿਟੀਕਲ ਕੇਅਰ ਵਿਭਾਗ ਦੀ ਨਿਗਰਾਨੀ ਹੇਠ ਜਵੰਦਾ ਦਾ ਇਲਾਜ ਜਾਰੀ ਹੈ।
ਫੋਰਟਿਸ ਹਸਪਤਾਲ ਵੱਲੋਂ ਵੀਰਵਾਰ ਨੂੰ ਜਾਰੀ ਬੁਲੇਟਿਨ ਵਿੱਚ ਦੱਸਿਆ ਗਿਆ ਕਿ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਅਜੇ ਤੱਕ ਕੋਈ ਖਾਸ ਸੁਧਾਰ ਨਹੀਂ ਆਇਆ। ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਗੰਭੀਰ ਹੈ ਅਤੇ 6 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ‘ਤੇ ਜਵੰਦਾ ਦਾ ਇਲਾਜ ਜਾਰੀ ਹੈ। ਫੋਰਟਿਸ ਹਸਪਤਾਲ ਨੇ ਇਹ ਵੀ ਕਿਹਾ ਕਿ ਜਵੰਦਾ ਦੀ ਦੇਖਭਾਲ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ।
ਜਵੰਦਾ ਦੇ ਚਾਹੁਣ ਵਾਲੇ ਇਸ ਸਮੇਂ ਉਨ੍ਹਾਂ ਦੀ ਸਿਹਤ ਲਈ ਦੁਆਵਾਂ ਕਰ ਰਹੇ ਹਨ ਅਤੇ ਮੈਡੀਕਲ ਟੀਮ ਹਾਲਾਤ ‘ਤੇ ਨਜ਼ਰ ਰੱਖੇ ਹੋਏ ਹੈ। ਹਾਲੇ ਤੱਕ ਕੋਈ ਮਹੱਤਵਪੂਰਨ ਸੁਧਾਰ ਨਹੀਂ ਦੇਖਿਆ ਗਿਆ ਹੈ ਅਤੇ ਜਵੰਦਾ ਦੀ ਜ਼ਿੰਦਗੀ ਦੀ ਜੰਗ ਜਾਰੀ ਹੈ।
EDITED BY- HARLEEN KAUR




