ਪੰਜਾਬ ਵਿੱਚ ਆਉਣ ਵਾਲੇ ਤਿਉਹਾਰਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਛੁੱਟੀਆਂ ਵਿੱਚ 21 ਅਕਤੂਬਰ ਨੂੰ ਦੀਵਾਲੀ ਅਤੇ 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ ਦੀ ਛੁੱਟੀ ਸ਼ਾਮਲ ਹੈ। ਦੂਜੇ ਪਾਸੇ, 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ, 22 ਅਕਤੂਬਰ ਨੂੰ ਗੋਵਰਧਨ ਪੂਜਾ ਅਤੇ 23 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗੱਦੀ ਦਿਵਸ ਲਈ ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਦਫ਼ਤਰ ਰਾਖਵੀਆਂ ਛੁੱਟੀਆਂ 'ਤੇ ਖੁੱਲ੍ਹੇ ਰਹਿੰਦੇ ਹਨ ਅਤੇ ਨਿਯਮਤ ਕੰਮ ਕੀਤਾ ਜਾਂਦਾ ਹੈ। ਕਰਮਚਾਰੀ ਪ੍ਰਤੀ ਸਾਲ ਸਿਰਫ਼ ਦੋ ਰਾਖਵੀਆਂ ਛੁੱਟੀਆਂ ਹੀ ਲੈ ਸਕਦੇ ਹਨ। EDITED BY- HARLEEN KAUR