
ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਦੇ ਪਿਤਾ ਇਕਬਾਲ ਮੁਹੰਮਦ (70) ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਵਿੱਚ ਖਾਨ ਸਾਬ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਪਹੁੰਚੇ ਸਨ। ਸਭ ਤੋਂ ਪਹਿਲਾਂ ਖਾਨ ਸਾਬ੍ਹ ਨੇ ਆਪਣੇ ਪਿਤਾ ਦੀ ਫੋਟੋ ਅੱਗੇ ਫੁੱਲ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ।
ਇਸ ਤੋਂ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਜੱਦੀ ਪਿੰਡ ਭੰਡਾਲ ਦੇ ਕਬਰਸਤਾਨ ਗਏ, ਜਿੱਥੇ ਅੰਤਿਮ ਨਮਾਜ਼ ਦੀਆਂ ਰਸਮਾਂ ਕੀਤੀਆਂ ਗਈਆਂ। ਫਿਰ ਉਨ੍ਹਾਂ ਨੂੰ ਇਸਲਾਮੀ ਰੀਤੀ-ਰਿਵਾਜਾਂ ਅਨੁਸਾਰ ਦਫ਼ਨਾਇਆ ਗਿਆ।
EDITED BY- HARLEEN KAUR




