
ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿਚ ਨੌਗਾਮ ਪੁਲਿਸ ਸਟੇਸ਼ਨ ਦੇ ਅੰਦਰ ਵੱਡੇ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿਚ 9 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 29 ਲੋਕ ਜ਼ਖ਼ਮੀ ਹੋਏ ਹਨ। ਇਮਾਰਤ ਨੂੰ ਵੀ ਕਾਫ਼ੀ ਵੱਡਾ ਨੁਕਸਾਨ ਪਹੁੰਚਿਆ ਹੈ। ਜਾਣਕਾਰੀ ਅਨੁਸਾਰ, ਥਾਣਾ ਪਰਿਸਰ ਵਿੱਚ ਜ਼ਬਤ ਕੀਤਾ ਗਿਆ ਅਮੋਨਿਅਮ ਨਾਈਟਰੇਟ ਰੱਖਿਆ ਹੋਇਆ ਸੀ, ਜਿਸਦੀ ਫ਼ੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਅਮੋਨਿਅਮ ਨਾਈਟਰੇਟ ਵਿੱਚ ਵੱਡਾ ਧਮਾਕਾ ਹੋਇਆ ਹੈ।
ਦਿੱਲੀ ਲਾਲ ਕਿਲ੍ਹਾ ਬਲਾਸਟ ਵਿੱਚ ਜੰਮੂ ਕਸ਼ਮੀਰ ਕਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਉੱਥੋਂ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਅੱਤਵਾਦੀਆਂ ਤੋਂ ਨੌਗਾਮ ਥਾਣੇ ਵਿੱਚ ਹੀ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸ ਦੌਰਾਨ ਸ਼ੁੱਕਰਵਾਰ ਯਾਨੀਕਿ 14 ਨਵੰਬਰ ਦੀ ਦੇਰ ਰਾਤ ਹੋਏ ਧਮਾਕੇ ਵਿੱਚ ਕਈ ਪੁਲਿਸਕਰਮੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ। ਪੁੱਖਤਾ ਸ਼ੱਕ ਹੈ ਕਿ ਪਰਿਸਰ ਵਿੱਚ ਜਾਂਚ ਲਈ ਰੱਖੇ ਅਮੋਨਿਅਮ ਨਾਈਟਰੇਟ ਵਿੱਚੋਂ ਹੀ ਇਹ ਧਮਾਕਾ ਹੋਇਆ ਹੈ।
ਸ਼ੁੱਕਰਵਾਰ ਨੂੰ ਸ਼੍ਰੀਨਗਰ ਦੇ ਨੌਗਾਮ ਇਲਾਕੇ ਦੇ ਨੇੜੇ ਹੋਇਆ ਭਿਆਨਕ ਧਮਾਕਾ ਸੀਸੀਟੀਵੀ ਵਿੱਚ ਕੈਦ ਹੋ ਗਿਆ। ਪੁਲਿਸ ਦੀਆਂ ਟੀਮਾਂ ਜ਼ਬਤ ਕੀਤੇ ਗਏ ਅਮੋਨਿਅਮ ਨਾਈਟਰੇਟ ਆਦਿ ਦਾ ਨਮੂਨਾ ਲੈ ਰਹੀਆਂ ਸਨ। ਇਸ ਦੌਰਾਨ ਨੌਗਾਮ ਪੁਲਿਸ ਸਟੇਸ਼ਨ ਦੇ ਅੰਦਰ ਅਮੋਨਿਅਮ ਨਾਈਟਰੇਟ ਵਿੱਚ ਵੱਡਾ ਵਿਸਫੋਟ ਹੋ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਕਈ ਲੋਕ ਜ਼ਖਮੀ ਹੋਏ ਹਨ।
EDITED BY- HARLEEN KAUR




