टॉप न्यूज़

ਘਰ ‘ਚ ਇਕੱਲੀ ਕੁੜੀ ਦੇਖ ਕੇ ਵੜ ਗਏ ਲੁਟੇਰੇ, ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਲੁੱਟ ਕੇ ਹੋਏ ਫਰਾਰ

ਮੋਹਾਲੀ ਦੇ ਜੀਰਕਪੁਰ ਵਿੱਚ ਦਿਨ ਦਿਹਾੜੇ ਚੋਰੀ ਅਤੇ ਦੀ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਜੀਰਕਪੁਰ ਦੀ ਮੰਨਤ ਐਨਕਲੇਵ ਕਾਲੋਨੀ ਵਿੱਚ ਤਿੰਨ ਨਕਾਬਪੋਸ਼ ਬਾਈਕ ਸਵਾਰਾਂ ਨੇ ਇਕ ਘਰ ਵਿੱਚ ਘੁਸ ਕੇ ਘਰ ਦੀ ਇਕੱਲੀ ਲੜਕੀ ਨੂੰ ਚਾਕੂ ਦਿਖਾ ਕੇ ਕਰੀਬ ਅੱਧੇ ਘੰਟੇ ਲਈ ਬੰਧਕ ਬਣਾਇਆ।

ਬਦਮਾਸ਼ ਨੇ ਘਰ ਵਿੱਚੋਂ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਲੁੱਟੇ। ਪੀੜਿਤ ਲੜਕੀ ਨੇ ਦੱਸਿਆ ਕਿ ਉਸਦੇ ਪਰਿਵਾਰ ਵਾਲੇ ਰੋਜ਼ਾਨਾ ਦੀ ਤਰ੍ਹਾਂ ਕੰਮ ਲਈ ਚੰਡੀਗੜ੍ਹ ਗਏ ਸਨ। ਬਦਮਾਸ਼ਾਂ ਨੇ ਉਸਦੇ ਮਾਂ ਦਾ ਨਾਮ ਲੈ ਕੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਧੱਕਾ ਦੇ ਕੇ ਘਰ ਵਿੱਚ ਘੁਸ ਗਏ ਅਤੇ ਘਟਨਾ ਨੂੰ ਅੰਜਾਮ ਦਿੱਤਾ।

ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਬਦਮਾਸ਼ ਕੌਣ ਸਨ ਅਤੇ ਉਨ੍ਹਾਂ ਨੂੰ ਪਰਿਵਾਰ ਦੇ ਮੈਂਬਰਾਂ ਦੇ ਨਾਮ ਦੀ ਜਾਣਕਾਰੀ ਕਿਵੇਂ ਮਿਲੀ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!