टॉप न्यूज़

ਪੰਜਾਬ ‘ਚ ਅੱਜ ਕੋਲਡ ਵੇਵ ਦਾ ਅਲਰਟ, ਤੇਜ਼ੀ ਨਾਲ ਹੇਠਾਂ ਡਿੱਗ ਰਿਹਾ ਪਾਰਾ

ਪੰਜਾਬੀ ਘਰਾਂ ਤੋਂ ਬਾਹਰ ਜਾਣ ਸਮੇਂ ਵਰਤਣ ਸਾਵਧਾਨੀਆਂ

ਪੰਜਾਬ ਦੇ ਵਿੱਚ ਰਾਤਾਂ ਦਿਨੋ-ਦਿਨ ਠੰਡੀਆਂ ਹੁੰਦੀਆਂ ਜਾ ਰਹੀਆਂ ਹਨ। ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਅੱਜ ਕੋਲਡ ਵੇਵ ਜਾਂ ਸ਼ੀਤ ਲਹਿਰ ਦਾ ਯੈੱਲੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਜ਼ਿਲ੍ਹੇ ਫਾਜ਼ਿਲਕਾ, ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ, ਜਲੰਧਰ ਅਤੇ ਮੋਗਾ ਸ਼ਾਮਲ ਹਨ। 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 0.1 ਡਿਗਰੀ ਦੀ ਘਟਤ ਦਰਜ ਕੀਤੀ ਗਈ ਹੈ।

ਪੰਜਾਬ ਵਿੱਚ ਫਰੀਦਕੋਟ ਸਭ ਤੋਂ ਠੰਡੀ ਥਾਂ ਰਹੀ ਹੈ, ਜਿਥੇ ਘੱਟੋ-ਘੱਟ ਤਾਪਮਾਨ 3.5 ਡਿਗਰੀ ਦਰਜ ਕੀਤਾ ਗਿਆ। ਜਦਕਿ ਚੰਡੀਗੜ੍ਹ ਵਿੱਚ 8 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੇ ਮੁਤਾਬਕ, ਅੱਜ ਤੋਂ ਅਗਲੇ 7 ਦਿਨਾਂ ਤੱਕ ਰਾਜ ਵਿੱਚ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ। ਰਾਜ ਦੇ ਕੁਝ ਇਲਾਕਿਆਂ ਵਿੱਚ ਮਧਮ ਤੋਂ ਹਲਕੀ ਧੁੰਦ ਵੀ ਪੈ ਸਕਦੀ ਹੈ। ਹਾਲਾਂਕਿ, ਅਗਲੇ 48 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਲਗਭਗ 2 ਡਿਗਰੀ ਦਾ ਵਾਧਾ ਹੋਵੇਗਾ, ਉਸ ਤੋਂ ਬਾਅਦ ਇਸ ਵਿੱਚ ਗਿਰਾਵਟ ਆਏਗੀ। ਦੂਜੇ ਪਾਸੇ, ਵੱਧ ਤੋਂ ਵੱਧ ਤਾਪਮਾਨ ਵਿੱਚ ਵਾਧਾ ਸ਼ੁਰੂ ਹੋ ਗਿਆ ਹੈ, ਜੋ 0.6 ਡਿਗਰੀ ਹੋਇਆ ਹੈ।

ਪੰਜਾਬ ਅਤੇ ਚੰਡੀਗੜ੍ਹ ਦੀ ਹਵਾ ਪ੍ਰਦੂਸ਼ਿਤ ਹੈ। ਸਾਰੀਆਂ ਥਾਵਾਂ ‘ਤੇ ਵਾਯੂ ਗੁਣਵੱਤਾ (AQI) 100 ਤੋਂ ਵੱਧ ਦਰਜ ਕੀਤੀ ਗਈ ਹੈ। ਸਵੇਰੇ ਛੇ ਵਜੇ ਅੰਮ੍ਰਿਤਸਰ ਦਾ AQI 114, ਬਠਿੰਡਾ ਦਾ AQI 78, ਜਲੰਧਰ ਦਾ AQI 128, ਖੰਨਾ ਦਾ AQI 109, ਮੰਡੀ ਗੋਬਿੰਦਗੜ੍ਹ 123, ਪਟਿਆਲਾ ਦਾ AQI 148 ਅਤੇ ਰੂਪਨਗਰ ਦਾ AQI 60 ਦਰਜ ਕੀਤਾ ਗਿਆ।

ਦੂਜੇ ਪਾਸੇ ਚੰਡੀਗੜ੍ਹ ਦੀ ਹਵਾ ਵੀ ਪ੍ਰਦੂਸ਼ਿਤ ਹੈ। ਚੰਡੀਗੜ੍ਹ ਦੇ ਸੈਕਟਰ-22 ਦਾ AQI 84, ਸੈਕਟਰ-25 ਦਾ AQI 107 ਦਰਜ ਕੀਤਾ ਗਿਆ। ਜਦਕਿ ਸੈਕਟਰ-53 ਦਾ ਦਰਜ ਨਹੀਂ ਹੋ ਸਕਿਆ। ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰਦੂਸ਼ਣ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ। ਜੇਕਰ ਅੱਖਾਂ ਦੇ ਵਿੱਚ ਜਲਨ ਹੋ ਰਹੀ ਜਾਂ ਫਿਰ ਸਾਂਹ ਲੈਣ ਚ ਦਿੱਕਤ ਹੋਏ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਕਰੋ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!