Uncategorized

ਸਰਦੀਆਂ ‘ਚ ਸਫੈਦ ਤਿੱਲ ਜ਼ਰੂਰ ਖਾਓ

ਸਰਦੀਆਂ ਦੇ ਮੌਸਮ ‘ਚ ਸਫ਼ੈਦ ਤਿੱਲ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਨਾਲ ਤੁਸੀਂ ਕਈ ਕਿਸਮਾਂ ਦੇ ਵਿਅੰਜਨ ਤਿਆਰ ਕਰ ਸਕਦੇ ਹੋ, ਜੋ ਖਾਣ ‘ਚ ਸਵਾਦਿਸ਼ਟ ਵੀ ਹੁੰਦੇ ਹਨ ਤੇ ਸਿਹਤ ਲਈ ਲਾਭਦਾਇਕ ਵੀ।

ਸਰਦੀਆਂ ‘ਚ ਤਿੱਲ ਜ਼ਰੂਰ ਖਾਓ

ਛੋਟੇ-ਛੋਟੇ ਸਫ਼ੈਦ ਤਿੱਲ ਕਿਸੇ ਸਪਰਫੂਡ ਤੋਂ ਘੱਟ ਨਹੀਂ ਹਨ। ਖਾਸ ਕਰਕੇ ਸਰਦੀਆਂ ਵਿੱਚ ਤਾਂ ਇਨ੍ਹਾਂ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਨਾ ਸਿਰਫ਼ ਸਰੀਰ ਨੂੰ ਅੰਦਰੋਂ ਗਰਮੀ ਦਿੰਦੇ ਹਨ, ਸਗੋਂ ਇਨ੍ਹਾਂ ਵਿੱਚ ਕੈਲਸ਼ੀਅਮ, ਆਇਰਨ ਅਤੇ ਹੈਲਦੀ ਫੈਟ ਵੀ ਵਧੀਆ ਮਾਤਰਾ ਵਿੱਚ ਹੁੰਦੇ ਹਨ।

ਸਰਦੀਆਂ ‘ਚ ਹੋਣ ਵਾਲੇ ਜੋੜਾਂ ਦੇ ਦਰਦ ਅਤੇ ਸੁੱਕੀ ਤਵਚਾ ਤੋਂ ਵੀ ਇਹ ਰਾਹਤ ਦਿੰਦੇ ਹਨ। ਸਰੀਰ ਵਿੱਚ ਊਰਜਾ ਬਣਾਈ ਰੱਖਦੇ ਹਨ ਅਤੇ ਬਲੱਡ ਸਰਕੂਲੇਸ਼ਨ ਨੂੰ ਵੀ ਬਿਹਤਰ ਬਣਾਉਂਦੇ ਹਨ।

ਤਿੱਲ ਦੇ ਲੱਡੂ

ਸਰਦੀਆਂ ਸ਼ੁਰੂ ਹੁੰਦੀਆਂ ਹੀ ਘਰਾਂ ਵਿੱਚ ਤਿੱਲ ਦੇ ਲੱਡੂ ਬਣਾਉਣ ਦੀ ਰਿਵਾਇਤ ਚੱਲ ਪੈਂਦੀ ਹੈ। ਇਹ ਖਾਣ ਵਿੱਚ ਬਹੁਤ ਸਵਾਦਿਸ਼ਟ ਹੁੰਦੇ ਹਨ ਅਤੇ ਤਿਆਰ ਕਰਨਾ ਵੀ ਆਸਾਨ ਹੁੰਦਾ ਹੈ। ਭੁੰਨੇ ਹੋਏ ਤਿੱਲ ਨੂੰ ਗੁੜ, ਦੇਸੀ ਘੀ ਅਤੇ ਡਰਾਈ ਫਰੂਟਸ ਨਾਲ ਮਿਲਾ ਕੇ ਤੁਸੀਂ ਲੱਡੂ ਬਣਾ ਸਕਦੇ ਹੋ। ਰੋਜ਼ ਇੱਕ ਲੱਡੂ ਖਾਣ ਨਾਲ ਠੰਡ ਤੋਂ ਬਚਾਅ ਰਹੇਗਾ ਅਤੇ ਕਮਜ਼ੋਰੀ ਵੀ ਦੂਰ ਰਹੇਗੀ।

ਤਿੱਲ ਦੀ ਚਟਣੀ

ਤਿੱਲ ਨਾਲ ਸਿਰਫ਼ ਵਿਅੰਜਨ ਹੀ ਨਹੀਂ ਬਣਦੇ, ਸਗੋਂ ਬਹੁਤ ਚਟਪਟੀ ਚਟਣੀ ਵੀ ਤਿਆਰ ਕੀਤੀ ਜਾਂਦੀ ਹੈ। ਇਹ ਚਟਣੀ ਖ਼ਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਬਣਾਈ ਜਾਂਦੀ ਹੈ।

ਇਸ ਲਈ ਸਭ ਤੋਂ ਪਹਿਲਾਂ ਤਿੱਲ ਅਤੇ ਸਾਬਤ ਲਾਲ ਮਿਰਚ ਨੂੰ ਭੁੰਨ ਲਵੋ। ਫਿਰ ਮਿਕਸਰ ਵਿੱਚ ਪੀਸ ਕੇ ਇਨ੍ਹਾਂ ਦਾ ਪਾਊਡਰ ਬਣਾ ਲਵੋ। ਹੁਣ ਇਸ ਵਿੱਚ ਲੱਸਣ, ਹਰੀ ਮਿਰਚ, ਅਦਰਕ, ਟਮਾਟਰ ਅਤੇ ਹਰਾ ਧਨੀਆ ਪਾ ਕੇ ਚਟਣੀ ਤਿਆਰ ਕਰ ਲਵੋ।

ਤਿੱਲ ਦੀ ਖੀਰ

ਤਿੱਲ ਦੀ ਖੀਰ ਬਹੁਤ ਹੀ ਸਵਾਦ ਬਣਦੀ ਹੈ। ਸਭ ਤੋਂ ਪਹਿਲਾਂ ਹੌਲੀ ਆਚ ‘ਤੇ ਤਿੱਲ ਭੁੰਨ ਲਵੋ, ਫਿਰ ਇਨ੍ਹਾਂ ਨੂੰ ਪੀਸ ਕੇ ਦਰਦਰਾ ਪਾਉਡਰ ਤਿਆਰ ਕਰੋ। ਹੁਣ ਦੁੱਧ ਨੂੰ ਇੱਕ ਉਬਾਲ ਆਉਣ ਦਿਉ, ਫਿਰ ਇਸ ਵਿੱਚ ਤਿੱਲ ਦਾ ਪਾਊਡਰ ਪਾਓ।

ਦੁੱਧ ਅੱਧਾ ਰਹਿ ਜਾਣ ਤੱਕ ਇਸਨੂੰ ਪਕਣ ਦਿਉ। ਫਿਰ ਕਟੇ ਹੋਏ ਡਰਾਈ ਫਰੂਟਸ ਅਤੇ ਇਲਾਇਚੀ ਪਾਉਡਰ ਮਿਲਾਓ। ਕੁਝ ਸਮਾਂ ਬਾਅਦ ਚੀਨੀ ਪਾ ਕੇ ਥੋੜ੍ਹਾ ਹੋਰ ਪਕਾਓ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!