ਤੁਸੀਂ ਵੀ ਜਾਣੋ ਸਰਦੀਆਂ ‘ਚ ਦੇਸੀ ਘਿਓ ਖਾਣ ਦੇ ਫਾਇਦੇ

ਜਿਵੇਂ ਹੀ ਸਰਦੀਆਂ ਆਉਂਦੀਆਂ ਹਨ, ਸਰੀਰ ਕੁਝ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ—ਜਿਵੇਂ ਚਮੜੀ ਦਾ ਫਟਣਾ, ਸੁੱਕੀ ਹੋਣਾ, ਜੋੜਾਂ ‘ਚ ਜਕੜਨ, ਨੀਂਦ ਘੱਟ ਆਉਣਾ, ਸਵੇਰੇ ਦੇਰ ਤੱਕ ਸੌਣ ਦਾ ਮਨ ਕਰਨਾ, ਹਮੇਸ਼ਾ ਥਕਾਵਟ ਮਹਿਸੂਸ ਹੋਣਾ, ਪੇਟ ‘ਚ ਗੈਸ ਬਣਨਾ, ਪੇਟ ਫੂਲਣਾ ਆਦਿ। ਇਹ ਸਾਰੇ ਲੱਛਣ ‘ਵਾਤ’ ਵਧਣ ਕਰਕੇ ਹੁੰਦੇ ਹਨ।
ਅਜਿਹੇ ਸਮੇਂ ਵਿੱਚ ਕੁਝ ਖਾਣ-ਪੀਣ ਦੀਆਂ ਚੀਜ਼ਾਂ ਹਨ ਜੋ ਸਰਦੀਆਂ ‘ਚ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਇਹ ਸਰੀਰ ਨੂੰ ਠੀਕ ਤਰੀਕੇ ਨਾਲ ਕੰਮ ਕਰਨ ਵਿੱਚ ਮਦਦ ਕਰਦੀਆਂ ਹਨ। ਇਨ੍ਹਾਂ ਚੀਜ਼ਾਂ ਵਿੱਚੋਂ ਇੱਕ ਹੈ ਦੇਸੀ ਘਿਓ।
ਸਰਦੀਆਂ ਵਿੱਚ ਦੇਸੀ ਘਿਓ ਖਾਣ ਦੇ ਫਾਇਦੇ
ਮਾਹਿਰਾਂ ਅਨੁਸਾਰ ਸਰਦੀਆਂ ਵਿੱਚ ਦੇਸੀ ਘਿਓ ਖਾਣ ਨਾਲ ਚਮੜੀ ਦੇ ਟਿਸ਼ੂ ਅੰਦਰੋਂ ਪੋਸ਼ਿਤ ਹੁੰਦੇ ਹਨ ਅਤੇ ਚਮੜੀ ਦਾ ਰੁੱਖਾਪਣ ਦੂਰ ਹੋ ਜਾਂਦਾ ਹੈ।
ਘੀ ਵਿੱਚ ਵਿੱਟਾਮਿਨ A, D, E ਅਤੇ K ਹੁੰਦਾ ਹੈ। ਇਸ ਵਿੱਚ ਐਂਟੀਆਕਸੀਡੈਂਟ, ਓਮੇਗਾ-3 ਅਤੇ ਕੁਦਰਤੀ ਲੂਬਰਿਕੈਂਟ ਹੁੰਦਾ ਹੈ।
ਕੁਦਰਤੀ ਲੂਬਰਿਕੈਂਟ ਹੋਣ ਕਰਕੇ ਦੇਸੀ ਘਿਓ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਸਰੀਰ ਦੀ ਰੋਗ-ਰੋਕੂ ਸਮਰੱਥਾ (ਇਮੀਉਨਿਟੀ) ਮਜ਼ਬੂਤ ਕਰਨ ਵਿੱਚ ਵੀ ਦੇਸੀ ਘਿਓ ਮਦਦਗਾਰ ਹੈ।
ਫੱਟੇ ਹੋਠਾਂ ਦੀ ਸਮੱਸਿਆ ਦੂਰ ਕਰਨ ਵਿੱਚ ਵੀ ਘੀ ਪ੍ਰਭਾਵਸ਼ਾਲੀ ਹੈ।
ਪਾਚਣ ਸੁਧਾਰਨ ਲਈ ਵੀ ਘੀ ਖਾਇਆ ਜਾ ਸਕਦਾ ਹੈ।
ਗੋਡਿਆਂ ਅਤੇ ਜੋੜਾਂ ਦੀ ਤਕਲੀਫ਼ ਘਟਾਉਣ ਵਿੱਚ ਵੀ ਘੀ ਕਾਰਗਰ ਹੈ।
ਘੀ ਖਾਣ ਨਾਲ ਦਿਮਾਗੀ ਤੰਦਰੁਸਤੀ ਵਧਦੀ ਹੈ ਅਤੇ ਬ੍ਰੇਨ ਹੈਲਥ ਚੰਗੀ ਰਹਿੰਦੀ ਹੈ।
ਘੀ ਦਾ ਸੇਵਨ ਕਿਵੇਂ ਕਰਨਾ ਚਾਹੀਦਾ ਹੈ?
ਰੋਟੀ ‘ਤੇ ਲਗਾ ਕੇ ਘੀ ਖਾ ਸਕਦੇ ਹੋ।
ਸਬਜ਼ੀ ਜਾਂ ਦਾਲ ਵਿੱਚ ਘੀ ਪਾ ਕੇ ਖਾ ਸਕਦੇ ਹੋ।
ਦੇਸੀ ਘਿਓ ਨੂੰ ਗੁੰਨ-ਗੁੰਨੇ ਪਾਣੀ ਜਾਂ ਚਾਹ ਦੇ ਵਿੱਚ ਪਾ ਕੇ ਵੀ ਪੀ ਸਕਦੇ ਹੋ।
ਇੱਕ ਚਮਚ ਦੇਸੀ ਘਿਓ ਸਿੱਧਾ ਵੀ ਖਾਇਆ ਜਾ ਸਕਦਾ ਹੈ।
ਘੀ ਖਾਣ ਦੇ ਨਾਲ-ਨਾਲ ਤੁਸੀਂ ਇਸਨੂੰ ਬੁੱਲ੍ਹਾਂ, ਚਮੜੀ ਜਾਂ ਵਾਲਾਂ ‘ਤੇ ਵੀ ਲਗਾ ਸਕਦੇ ਹੋ।
EDITED BY- HARLEEN KAUR




