टॉप न्यूज़

ਪੰਜਾਬ ‘ਚ ਸਰਦੀ ਦੀਆਂ ਛੁੱਟੀਆਂ ਦੌਰਾਨ ਵੱਡਾ ਐਲਾਨ

ਵਿਦਿਆਰਥੀਆਂ ਲਈ ਲਿਆ ਗਿਆ ਇਹ ਫ਼ੈਸਲਾ

ਪੰਜਾਬ ਵਿੱਚ ਜਲਦੀ ਹੀ ਸਰਦੀ ਦੀਆਂ ਛੁੱਟੀਆਂ ਦੀ ਸ਼ੁਰੂਆਤ ਹੋਣ ਵਾਲੀ ਹੈ। ਦੱਸ ਦੇਈਏ ਕਿ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਹੁਣ ਸਿਰਫ ਰਜਾਈ ‘ਚ ਦੁਬਕ ਕੇ ਨਹੀਂ ਬੀਤਣਗੀਆਂ, ਸਗੋਂ ਇਸ ਦੌਰਾਨ ਵਿਦਿਆਰਥੀ ਆਪਣੀ ਲੁਕੀ ਹੋਈ ਕਲਾ ਨੂੰ ਵੀ ਨਿਖਾਰਨਗੇ। ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਨੇ ਸਿੱਖਿਆ ਦੇ ਖੇਤਰ ‘ਚ ਇੱਕ ਵਿਸ਼ੇਸ਼ ਕਦਮ ਚੁੱਕਦੇ ਹੋਏ ਸੂਬੇ ਦੇ 356 ਪੀ. ਐੱਮ.-ਸ਼੍ਰੀ ਸਕੂਲਾਂ ‘ਚ ਆਨਲਾਈਨ ਵਿੰਟਰ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ।

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਦੀ ਸਿਹਤ ਸਭ ਤੋਂ ਉੱਪਰ ਹੈ। ਇਸ ਲਈ ਉਨ੍ਹਾਂ ਨੂੰ ਸਕੂਲ ਬੁਲਾਉਣ ਦੀ ਬਜਾਏ ਘਰ ‘ਚ ਹੀ ਸੁਰੱਖਿਅਤ ਮਾਹੌਲ ‘ਚ ਇਹ ਕੈਂਪ ਕਰਵਾਇਆ ਜਾਵੇਗਾ। ਭਾਰਤ ਸਰਕਾਰ ਨੇ ਇਸ ਪਹਿਲ ਨੂੰ ਮਜ਼ਬੂਤੀ ਦੇਣ ਲਈ ਪੀ. ਏ. ਬੀ. ਦੇ ਤਹਿਤ ਪ੍ਰਤੀ ਵਿਦਿਆਰਥੀ 100 ਰੁਪਏ ਦਾ ਫੰਡ ਵੀ ਮਨਜ਼ੂਰ ਕੀਤਾ ਹੈ।

ਕੈਂਪ ਦੌਰਾਨ ਅਧਿਆਪਕ ਅਤੇ ਵਿਦਿਆਰਥੀ ‘ਜੂਮ’ ਐਪ ਦੇ ਜ਼ਰੀਏ ਜੁੜਨਗੇ। ਅਧਿਆਪਕ ਬੱਚਿਆਂ ਨੂੰ ਆਨਲਾਈਨ ਗਾਈਡ ਕਰਨਗੇ ਅਤੇ ਵਿਦਿਆਰਥੀ ਘਰ ‘ਚ ਮੁਹੱਈਆ ਸੰਸਾਧਨਾਂ ਤੋਂ ਹੀ ਪ੍ਰਾਜੈਕਟ ਤਿਆਰ ਕਰਨਗੇ।

ਦੱਸ ਦੇਈਏ ਕਿ ਵਿਭਾਗ ਨੇ ਇਸ ਸਮਾਗਮ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਸਾਰੇ ਸਕੂਲਾਂ ਨੂੰ ਸਰਦੀਆਂ ਦੇ ਕੈਂਪ ਦੀਆਂ ਵਿਸਤ੍ਰਿਤ ਰਿਪੋਰਟਾਂ ਅਤੇ ਸ਼ਾਨਦਾਰ ਤਸਵੀਰਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਕੂਲ ਪ੍ਰਿੰਸੀਪਲਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਹ ਪੂਰਾ ਰਿਕਾਰਡ 31 ਜਨਵਰੀ, 2026 ਤੱਕ SCERT ਦੀ ਈਮੇਲ ਆਈਡੀ ‘ਤੇ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ, ਪਾਰਦਰਸ਼ਤਾ ਬਣਾਈ ਰੱਖਣ ਲਈ ਪ੍ਰਬੰਧਨ ਪੋਰਟਲ ‘ਤੇ ਪੂਰੇ ਖਰਚੇ ਦੇ ਵੇਰਵੇ ਅਤੇ ਵਰਤੋਂ ਸਰਟੀਫਿਕੇਟ ਅਪਡੇਟ ਕਰਨਾ ਲਾਜ਼ਮੀ ਹੋਵੇਗਾ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!