
ਦਿੱਲੀ ਸਰਕਾਰ ਵੱਲੋਂ ਵਾਹਨਾਂ ਨੂੰ ਲੈ ਕੇ ਬਣਾਇਆ ਗਿਆ ਨਿਯਮ ਹੁਣ ਪੂਰੇ ਸ਼ਹਿਰ ਵਿੱਚ ਸਖ਼ਤੀ ਨਾਲ ਲਾਗੂ ਕਰ ਦਿੱਤਾ ਗਿਆ ਹੈ। BS6 ਇੰਜਣ ਵਾਲੀਆਂ ਗੱਡੀਆਂ ਤੋਂ ਇਲਾਵਾ ਬਾਕੀ ਸਾਰੇ ਵਾਹਨਾਂ ਨੂੰ ਦਿੱਲੀ ਬਾਰਡਰ ‘ਤੇ ਹੀ ਰੋਕਿਆ ਜਾ ਰਿਹਾ ਹੈ। ਦਿੱਲੀ ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ BS5, BS4, BS3 ਆਦਿ ਵਾਹਨ ਵਾਪਸ ਮੋੜ ਲੈਣ, ਕਿਉਂਕਿ ਇਨ੍ਹਾਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਦਿੱਲੀ ਵਿੱਚ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਰੇਖਾ ਗੁਪਤਾ ਸਰਕਾਰ ਨੇ AQI ਨੂੰ ਕੰਟਰੋਲ ਕਰਨ ਲਈ ਵਾਹਨਾਂ ‘ਤੇ ਰੋਕ ਲਗਾਉਣ ਦਾ ਫੈਸਲਾ ਲਿਆ ਹੈ। ਜੇ ਤੁਹਾਡੇ ਕੋਲ BS6 ਇੰਜਣ ਵਾਲਾ ਵਾਹਨ ਨਹੀਂ ਹੈ, ਤਾਂ ਦਿੱਲੀ ਜਾਣ ਬਾਰੇ ਸੋਚਣਾ ਵੀ ਠੀਕ ਨਹੀਂ, ਕਿਉਂਕਿ ਦਿੱਲੀ ਦੀ ਹਵਾ ਇਸ ਸਮੇਂ ‘ਐਂਮਰਜੈਂਸੀ ਮੋਡ’ ਵਿੱਚ ਹੈ।
ਅੱਜ ਤੋਂ ਬਾਹਰਲੇ ਰਾਜਾਂ ਵਿੱਚ ਰਜਿਸਟਰ ਹੋਈ ਕੋਈ ਵੀ ਗੱਡੀ, ਜੇ ਉਹ BS6 ਮਿਆਰ ਦੀ ਨਹੀਂ ਹੈ, ਤਾਂ ਉਸਨੂੰ ਦਿੱਲੀ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ। ਇਸ ਨਿਯਮ ਦੇ ਲਾਗੂ ਹੋਣ ਨਾਲ ਅੱਜ ਦਿੱਲੀ ਵਿੱਚ ਦਾਖ਼ਲ ਹੋਣ ਆ ਰਹੇ ਕਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
EDITED BY- HARLEEN KAUR




