
ਮੋਹਾਲੀ ਦੇ ਕੁਰਾਲੀ ਵਿੱਚ ਚੰਡੀਗੜ੍ਹ ਹਾਈਵੇਅ ‘ਤੇ ਅੱਜ ਵੀਰਵਾਰ ਸਵੇਰੇ ਧੁੰਦ ਕਾਰਨ ਦੋ ਸਕੂਲ ਬੱਸਾਂ ਟਕਰਾ ਗਈਆਂ। ਇੱਕ ਬੱਸ ਕੁਰਾਲੀ ਤੋਂ ਆ ਰਹੀ ਸੀ, ਜਦੋਂ ਕਿ ਦੂਜੀ ਗਲਤ ਪਾਸੇ ਜਾ ਰਹੀ ਸੀ, ਜਿਸ ਕਾਰਨ ਇਹ ਟੱਕਰ ਹੋ ਗਈ। ਹਾਦਸੇ ਵਿੱਚ ਦੋਵਾਂ ਬੱਸਾਂ ਦੇ ਡਰਾਈਵਰਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਹਾਦਸੇ ਵਿੱਚ ਇੱਕ ਬੱਸ ਡਰਾਈਵਰ ਦੀ ਲੱਤ ਟੁੱਟ ਗਈ, ਜਦੋਂ ਕਿ ਦੂਜੇ ਡਰਾਈਵਰ ਦੇ ਸਿਰ ‘ਤੇ ਛੇ ਟਾਂਕੇ ਲੱਗੇ। ਹਾਦਸੇ ਵਿੱਚ ਤਿੰਨ ਬੱਚੇ ਵੀ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਇੱਕ ਨਿਗਰਾਨੀ ਹੇਠ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਨੇ ਸੜਕਾਂ ਅਤੇ ਅਸਮਾਨ ਨੂੰ ਘੇਰ ਲਿਆ ਹੈ। ਇਹ ਮੌਸਮ ਕਈ ਦਿਨਾਂ ਤੱਕ ਬਣਿਆ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਅਨੁਸਾਰ, ਇਹ ਸੰਘਣੀ ਧੁੰਦ ਕਈ ਦਿਨਾਂ ਤੱਕ ਜਾਰੀ ਰਹੇਗੀ, ਜਿਸ ਨਾਲ ਵਿਜ਼ੀਵਿਲਟੀ ਕਾਫ਼ੀ ਘੱਟ ਰਹਿਣ ਵਾਲੀ ਹੈ।
EDITED BY- HARLEEN KAUR




