टॉप न्यूज़

ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਆਇਆ ਸਾਹਮਣੇ

ਜਾਇਦਾਦ ਲਈ NRI ਪੁੱਤ ਨੂੰ ਮਾਰਿਆ

ਅੰਮ੍ਰਿਤਸਰ ਦੇ ਪਿੰਡ ਤਾਰਾਗੜ੍ਹ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਮਨਪ੍ਰੀਤ ਕੌਰ (37) ਦਾ ਦਾਅਵਾ ਹੈ ਕਿ ਉਹਨਾਂ ਦੇ ਪਤੀ ਹਰਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਸੋਚ-ਸਮਝ ਕੇ ਕੀਤੀ ਗਈ ਸਾਜਿਸ਼ ਦਾ ਨਤੀਜਾ ਸੀ।

ਮਨਪ੍ਰੀਤ ਕੌਰ ਅਤੇ ਉਹਨਾਂ ਦੇ ਪਤੀ ਇੰਗਲੈਂਡ ਵਿੱਚ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਹਨ। ਹਰਜੀਤ ਸਿੰਘ 12 ਦਸੰਬਰ ਨੂੰ ਰਾਤ 9:30 ਵਜੇ ਐਕਟੀਵਾ ‘ਤੇ ਮੱਲੀਆਂ ਤੋਂ ਜੰਡੀਆਲਾ ਗੁਰੂ ਵੱਲ ਜਾ ਰਹੇ ਸਨ। ਪ੍ਰਧਾਨ ਢਾਬਾ ਦੇ ਨੇੜੇ, ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰੀ, ਜਿਸ ਕਾਰਨ ਉਹਨਾਂ ਦੇ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ।

ਮਨਪ੍ਰੀਤ ਦਾ ਦਾਅਵਾ ਹੈ ਕਿ ਇਹ ਹਾਦਸਾ ਉਹਨਾਂ ਦੇ ਜੇਠ ਸੁਖਰਾਜ ਸਿੰਘ, ਸੱਸ ਮਨਜੀਤ ਕੌਰ ਅਤੇ ਜੇਠ ਦੇ ਪੁੱਤ ਸਾਹਿਲ ਪ੍ਰੀਤ ਸਿੰਘ ਨੇ ਮਿਲ ਕੇ ਕਰਵਾਇਆ। ਉਹਨਾਂ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਆਪਣੀ ਹਿੱਸੇ ਦੀ ਜਾਇਦਾਦ ਲਈ ਇੰਗਲੈਂਡ ਤੋਂ ਵਾਪਸ ਪਿੰਡ ਆਏ ਸਨ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਸੱਸ-ਸਹੁਰੇ ਨੇ ਮਿਲ ਕੇ ਜਾਇਦਾਦ ਆਪਣੇ ਨਾਮ ਕਰਵਾ ਲਈ ਅਤੇ ਹਰਜੀਤ ਸਿੰਘ ਦਾ ਨਾਮ ਕੁਰਸੀ ਨਾਮੇ ਦੇ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ।

ਹੱਤਿਆ ਤੋਂ ਪਹਿਲਾਂ, ਹਰਜੀਤ ਨੇ ਮਨਪ੍ਰੀਤ ਨੂੰ ਵਾਇਸ ਮੈਸੇਜ ਭੇਜਿਆ ਸੀ, ਜਿਸ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਉਨ੍ਹਾਂ ਦੀ ਮੌਤ ਹੋਈ ਤਾਂ ਇਸ ਲਈ ਪਰਿਵਾਰ ਜ਼ਿੰਮੇਵਾਰ ਹੋਵੇਗਾ।

ਪੁਲਿਸ ਨੇ ਥਾਣਾ ਜੰਡੀਆਲਾ ਗੁਰੂ ਵਿੱਚ ਸੁਖਰਾਜ ਸਿੰਘ, ਮਨਜੀਤ ਕੌਰ ਅਤੇ ਸਾਹਿਲ ਪ੍ਰੀਤ ਸਿੰਘ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਸਾਰੇ ਪਹਿਲੂਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜਾਇਦਾਦ ਨੂੰ ਆਪਣੇ ਨਾਮ ਕਰਨ ਦੀ ਯੋਜਨਾ ਦੇ ਕਾਰਨ ਇਹ ਕਥਿਤ ਸਾਜ਼ਿਸ਼ ਰਚੀ ਗਈ। ਪੂਰੇ ਪਿੰਡ ਵਿੱਚ ਇਸ ਘਟਨਾ ਨੂੰ ਲੈ ਕੇ ਸਨਸਨੀ ਫੈਲ ਗਈ ਹੈ ਅਤੇ ਲੋਕ ਪੁਲਿਸ ਕਾਰਵਾਈ ਦਾ ਇੰਤਜ਼ਾਰ ਕਰ ਰਹੇ ਹਨ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!