ਸਿਆਸੀ ਜਗਤ ‘ਚ ਛਾਇਆ ਮਾਤਮ, ਸੂਬੇ ‘ਚ 3 ਦਿਨਾਂ ਦੇ ਸੋਗ ਦਾ ਐਲਾਨ
ਜਨਤਕ ਛੁੱਟੀ ਸਣੇ ਸਾਰੇ ਸਰਕਾਰੀ ਕੰਮ ਰਹਿਣਗੇ ਬੰਦ

ਸਿਆਸੀ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਐਨਸੀਪੀ ਮੁਖੀ ਅਜੀਤ ਪਵਾਰ ਦੇ ਦੇਹਾਂਤ ਤੋਂ ਬਾਅਦ ਸੂਬੇ ਭਰ ਵਿੱਚ ਤਿੰਨ ਦਿਨਾਂ ਦਾ ਰਾਜਕੀ ਸੋਗ ਐਲਾਨਿਆ ਗਿਆ ਹੈ। 28 ਤੋਂ 30 ਜਨਵਰੀ ਤੱਕ ਸਾਰੇ ਸਰਕਾਰੀ ਦਫ਼ਤਰ ਅਤੇ ਸਰਕਾਰੀ ਸਮਾਗਮ ਬੰਦ ਰਹਿਣਗੇ ਅਤੇ ਝੰਡੇ ਅੱਧੇ ਝੁਕੇ ਰਹਿਣਗੇ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ ਅਤੇ ਜਲਦੀ ਹੀ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਬਾਰਾਮਤੀ ਲਈ ਰਵਾਨਾ ਹੋਣਗੇ।
ਜਾਣਕਾਰੀ ਲਈ ਦੱਸ ਦੇਈਏ ਕਿ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਲਿਜਾ ਰਿਹਾ ਇਕ ਜਹਾਜ਼ ਬਾਰਾਮਤੀ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ ਅਜੀਤ ਪਵਾਰ ਸਮੇਤ ਕੁੱਲ 5 ਲੋਕਾਂ ਦੀ ਮੌਤ ਹੋ ਗਈ ਹੈ। ਬੁੱਧਵਾਰ ਸਵੇਰੇ ਮਹਾਰਾਸ਼ਟਰ ਦੇ ਬਾਰਾਮਤੀ ‘ਚ ਲੈਂਡ ਦੇ ਸਮੇਂ ਪਲੇਨ ਕ੍ਰੈਸ਼ ਦੀ ਘਟਨਾ ਹੋਈ। ਅਜੀਤ ਪਵਾਰ ਦੇ ਦਿਹਾਂਤ ‘ਤੇ ਮਹਾਰਾਸ਼ਟਰ ‘ਚ ਅੱਜ ਜਨਤਕ ਛੁੱਟੀ ਅਤੇ ਤਿੰਨ ਦਿਨਾਂ ਰਾਜਕੀ ਸੋਗ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਦਾ ਐਲਾਨ ਕੀਤਾ ਹੈ।
EDITED BY- HARLEEN KAUR




