
ਬੀਅਰ ਪੀਣ ਵਾਲੇ ਅਕਸਰ ਸੋਚਦੇ ਹਨ ਕਿ ਬੀਅਰ ਜ਼ਿਆਦਾਤਰ ਪਾਣੀ ਹੀ ਹੈ, ਇਸ ਲਈ ਇਹ ਕੋਈ ਨੁਕਸਾਨ ਨਹੀਂ ਪਹੁੰਚਾਏਗੀ। ਹਾਲਾਂਕਿ, ਸੱਚਾਈ ਇਹ ਹੈ ਕਿ ਬੀਅਰ ਵਿੱਚ ਕੁਝ ਤੱਤ ਅਤੇ ਇਸ ਨਾਲ ਖਾਧੇ ਜਾਣ ਵਾਲੇ ਭੋਜਨ ਐਲਰਜੀ ਜਾਂ ਗੰਭੀਰ ਰਿਐਕਸ਼ਨ ਪੈਦਾ ਕਰ ਸਕਦੇ ਹਨ। ਆਓ ਜਾਣਦੇ ਹਾਂ ਕਿ ਬੀਅਰ ਨਾਲ ਕਿਹੜੇ ਭੋਜਨਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਉਹ ਐਲਰਜੀ ਰਿਐਕਸ਼ਨ ਦੇ ਜੋਖਮ ਨੂੰ ਵਧਾ ਸਕਦੇ ਹਨ।
ਕਣਕ ਅਤੇ ਜੌਂ ਦੇ ਉਤਪਾਦਾਂ ਤੋਂ ਬਚੋ
ਬੀਅਰ ਮਾਲਟੇਡ ਜੌਂ ਦੀ ਵਰਤੋਂ ਦੇ ਨਾਲ ਬਣਦੀ ਹੈ। ਇਸ ਲਈ, ਕਣਕ ਅਤੇ ਜੌਂ ਦੇ ਉਤਪਾਦਾਂ ਜਿਵੇਂ ਕਿ ਬਰੈੱਡ, ਪੀਜ਼ਾ, ਪਾਸਤਾ ਅਤੇ ਬਿਸਕੁਟ ਦਾ ਸੇਵਨ ਬੀਅਰ ਨਾਲ ਕਰਨ ਨਾਲ ਐਲਰਜੀ ਰਿਐਕਸ਼ਨ ਦਾ ਜੋਖਮ ਵਧ ਸਕਦਾ ਹੈ। ਇਸ ਨਾਲ ਖੁਜਲੀ, ਪੇਟ ਦਰਦ, ਉਲਟੀਆਂ, ਜਾਂ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ।
ਯੀਸਟ ਬੇਸਡ ਭੋਜਨਾਂ ਤੋਂ ਬਚੋ
ਬੀਅਰ ਵਿੱਚ ਪਹਿਲਾਂ ਹੀ ਖਮੀਰ ਹੁੰਦਾ ਹੈ। ਇਸ ਲਈ, ਪੀਜ਼ਾ, ਬਰਗਰ, ਬਨ ਅਤੇ ਬੇਕਰੀ ਦੀਆਂ ਚੀਜ਼ਾਂ ਵਰਗੇ ਯੀਸਟ ਬੇਸਡ ਭੋਜਨ ਖਾਣ ਨਾਲ ਰਿਐਕਸ਼ਨ ਤੇਜ਼ ਹੋ ਸਕਦੀ ਹੈ, ਜਿਸ ਨਾਲ ਗੈਸ, ਉਲਟੀਆਂ ਅਤੇ ਸਕਿਨ ਦੀ ਐਲਰਜੀ ਹੋ ਸਕਦੀ ਹੈ।




