टॉप न्यूज़
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਦੋਂ ਹੋਵੇਗੀ CM ਮਾਨ ਦੀ ਪੇਸ਼ੀ ?

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ CM ਭਗਵੰਤ ਮਾਨ ਦੀ ਪੇਸ਼ੀ ਦੇ ਸਮੇਂ ‘ਤੇ ਕਨਫਿਊਜਨ ਜਾਰੀ ਹੈ। CM ਭਗਵੰਤ ਮਾਨ ਨੇ ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਾ ਹੈ। ਜਥੇਦਾਰ ਨੇ ਸਮਾਂ ਬਦਲ ਕੇ ਸ਼ਾਮ 4:30 ਵਜੇ ਕੀਤਾ ਹੈ। CM ਨੇ ਪਹਿਲਾਂ ਤੈਅ ਸਮੇਂ ‘ਤੇ ਸਪੱਸ਼ਟੀਕਰਨ ਦੇਣ ਦੀ ਇੱਛਾ ਜਤਾਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਸਵੇਰੇ 10 ਵਜੇ ਪੇਸ਼ ਹੋਣ ਨੂੰ ਤਿਆਰ ਹਾਂ । ਉਨ੍ਹਾਂ ਕਿਹਾ ਕਿ ਮੇਰਾ ਕੋਈ ਹੋਰ ਰੁਝੇਵਾਂ ਨਹੀਂ ਹੈ। ਦਰਅਸਲ ਪਹਿਲਾਂ ਸਮਾਂ ਸਵੇਰੇ 10 ਵਜੇ ਦਾ ਹੀ ਤੈਅ ਕੀਤਾ ਗਿਆ ਸੀ, ਪਰ ਕੱਲ੍ਹ ਜਥੇਦਾਰ ਨੇ CM ਦੇ ਰੁਝੇਵਿਆਂ ਦਾ ਹਵਾਲਾ ਦਿੰਦਿਆਂ ਸਮਾਂ ਬਦਲ ਦਿੱਤਾ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਪੱਤਰ ਜਾਂ ਬਿਆਨ ਜਾਰੀ ਕਰ ਕੇ ਸਮਾਂ ਬਦਲਣ ਦੀ ਮੰਗ ਨਹੀਂ ਕੀਤੀ ਹੈ।
EDITED BY- HARLEEN KAUR



