टॉप न्यूज़

ਮਸ਼ਹੂਰ ਸੂਫੀ ਸਿੰਗਰ ਦੇ ਪਿਤਾ ਦੀ ਵਿਗੜੀ ਸਿਹਤ

ਗੁਰਦੇ ਹੋਏ ਫੇਲ੍ਹ

ਜਲੰਧਰ ਦੀ ਰਹਿਣ ਵਾਲੀ ਸੂਫ਼ੀ ਗਾਇਕਾ ਨੂਰਾਂ ਸਿਸਟਰਜ਼ ਦੇ ਪਿਤਾ ਨੂੰ ਅਚਾਨਕ ਸਿਹਤ ਵਿਗੜਨ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਦਾਖਲ ਗੁਲਸ਼ਨ ਮੀਰ ਦੀ ਸਭ ਤੋਂ ਛੋਟੀ ਧੀ ਰਿਤੂ ਨੂਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਸ਼ੂਗਰ ਹੈ। ਇਹ ਸਮੱਸਿਆ ਹੋਣ ਕਰਕੇ ਉਹ ਉਨ੍ਹਾਂ ਨੂੰ ਚੈਕਅੱਪ ਲਈ Kidney Hospital ਲੈ ਕੇ ਆਏ। ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਇੱਕ ਗੁਰਦਾ ਫੇਲ੍ਹ ਹੋ ਗਿਆ ਹੈ ਅਤੇ ਦੂਜਾ ਵੀ ਬਹੁਤ ਘੱਟ ਕੰਮ ਕਰ ਰਿਹਾ ਹੈ।

ਡਾਕਟਰਾਂ ਨੇ ਹੁਣ ਗੁਰਦੇ ਟ੍ਰਾਂਸਪਲਾਂਟ ਕਰਨ ਬਾਰੇ ਕਿਹਾ ਹੈ। ਫਿਲਹਾਲ, ਉਨ੍ਹਾਂ ਦੇ ਪੇਟ ਵਿੱਚ ਇਨਫੈਕਸ਼ਨ ਹੈ, ਜਿਸ ਕਾਰਨ ਆਪ੍ਰੇਸ਼ਨ ਨਹੀਂ ਹੋ ਸਕਿਆ ਹੈ। ਛੋਟੀ ਧੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਅਤੇ ਉਹ ਇੱਕ ਗੁਰਦਾ ਦਾਨ ਕਰਨ ਲਈ ਤਿਆਰ ਹਨ। ਹਾਲੇ ਤਾਂ ਡਾਕਟਰਾਂ ਨੇ ਕਿਹਾ ਹੈ ਕਿ ਮੈਚ ਹੋਣ ਤੋਂ ਬਾਅਦ ਹੀ ਕਿਡਨੀ ਡੋਨੇਟ ਕੀਤੀ ਜਾ ਸਕਦੀ ਹੈ। ਜ਼ਰੂਰੀ ਟੈਸਟ ਅਜੇ ਪੂਰੇ ਨਹੀਂ ਹੋਏ ਹਨ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!