टॉप न्यूज़

Sidhu Moosewala ਨੇ ਕੀਤੀ PM ਨਰਿੰਦਰ ਮੋਦੀ ਦੀ ਬਰਾਬਰੀ

Youtube Subscriber ਪਹੁੰਚੇ PM ਦੇ ਅਕਾਊਂਟ ਦੇ ਨੇੜੇ

ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਰਾਇਲਟੀ ਦੇ ਪੈਸਿਆਂ ਲਈ ਕਾਨੂੰਨੀ ਲੜਾਈ ਵਿਚਾਲੇ ਮਰਸੂਮ ਗਾਇਕ ਦੇ ਪ੍ਰਸ਼ੰਸਕਾਂ ਲਈ ਇਕ ਚੰਗੀ ਖ਼ਬਰ ਹੈ। ਮੂਸੇਵਾਲਾ ਦੇ ਯੂਟਿਊਬ ਸਬਸਕ੍ਰਾਈਬਰਾਂ (Sidhu Moosewala Youtube Subscribers) ਦੀ ਗਿਣਤੀ ਲਗਭਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਾਬਰ ਹੋ ਗਈ ਹੈ। ਬੀਤੇ ਦਿਨੀਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਵੱਲੋਂ SSP ਦਫਤਰ ਦੇ ਬਾਹਰ ਧਰਨੇ ਤੋਂ ਬਾਅਦ ਪੁਲਸ ਨੇ ਮਿਊਜ਼ਿਕ ਕੰਪਨੀ One Digital Entertainment ਦੇ ਮਾਲਕ ਸ਼ਬੀਰ ਮੋਮਿਨ ਅਤੇ ਗੁਰਪ੍ਰੀਤ ਸਿੰਘ ਦੇ ਖਿਲਾਫ ਤਕਰੀਬਨ 30 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੀ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।
ਪੰਜਾਬੀ ਗਾਇਕ ਦੇ ਕਤਲ ਤੋਂ ਲਗਭਗ ਚਾਰ ਸਾਲ ਬਾਅਦ, ਉਸਦੇ ਅਧਿਕਾਰਤ ਯੂਟਿਊਬ ਚੈਨਲ ਦੇ ਲਗਭਗ 29.8 ਮਿਲੀਅਨ ਸਬਸਕ੍ਰਾਈਬਰ ਹਨ – ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਕਾਰਤ ਚੈਨਲ ‘ਤੇ 29.9 ਮਿਲੀਅਨ ਸਬਸਕ੍ਰਾਈਬਰਾਂ ਦੇ ਬਹੁਤ ਨੇੜੇ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!