
ਲੁਧਿਆਣਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਅਤੇ ਆਮ ਆਦਮੀ ਪਾਰਟੀ ਨੂੰ ਅਪਸ਼ਬਦ ਕਹਿਣ ਦੇ ਮਾਮਲੇ ਵਿੱਚ ਭਾਜਪਾ ਦੀਆਂ ਦੋ ਮਹਿਲਾਂ ਕੌਂਸਲਰਾਂ ਦੇ ਪਤੀਆਂ ਵਿਰੁੱਧ ਸਾਈਬਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਹ ਐਫਆਈਆਰ 31 ਜਨਵਰੀ ਨੂੰ ਦਰਜ ਕੀਤੀ ਗਈ, ਪਰ ਪੁਲਿਸ ਨੇ, ਹੋਰ ਐਫਆਈਆਰ ਦੀ ਤਰਜ਼ ‘ਤੇ ਇਸਨੂੰ ਰਿਲੀਜ਼ ਨਹੀਂ ਕੀਤਾ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਦਾਲਤ ਵੱਲੋਂ ਕੌਂਸਲਰਾਂ ਦੇ ਪਤੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ। ਜ਼ਮਾਨਤ ਮਿਲਣ ਤੋਂ ਬਾਅਦ, ਕੌਂਸਲਰਾਂ ਦੇ ਪਤੀਆਂ ਦੇ ਵਕੀਲ ਗੌਰਵ ਅਰੋੜਾ ਨੇ ਦੱਸਿਆ ਕਿ ਇਹ ਮਾਮਲਾ ਰਾਜਨੀਤਿਕ ਰੰਜਿਸ਼ ਕਾਰਨ ਦਾਇਰ ਕੀਤਾ ਗਿਆ ਸੀ। ਅਦਾਲਤ ਨੇ ਸੁਣਵਾਈ ਤੋਂ ਬਾਅਦ, ਕੌਂਸਲਰਾਂ ਦੇ ਪਤੀਆਂ ਹੈਪੀ ਸ਼ੇਰਪੁਰੀਆ ਅਤੇ ਕੁਲਵੰਤ ਕਾਂਤੀ ਨੂੰ ਜ਼ਮਾਨਤ ਦੇ ਦਿੱਤੀ ਹੈ।
ਹੈਪੀ ਸ਼ੇਰਪੁਰੀਆ ਵਾਰਡ ਨੰਬਰ 27 ਤੋਂ ਭਾਜਪਾ ਕੌਂਸਲਰ ਜਸਬੀਰ ਕੌਰ ਦਾ ਪਤੀ ਹੈ, ਜਦੋਂ ਕਿ ਕੁਲਵੰਤ ਕਾਂਤੀ, ਕੁਲਦੀਪ ਕੌਰ ਦਾ ਪਤੀ ਹੈ। ਦੋਵਾਂ ਦਾ ਦੋਸ਼ ਹੈ ਕਿ ਵਿਧਾਇਕ ਦੇ ਨਜ਼ਦੀਕੀ ਸਾਥੀਆਂ ਨੇ ਉਨ੍ਹਾਂ ਵਿਰੁੱਧ ਝੂਠਾ ਕੇਸ ਦਰਜ ਕੀਤਾ ਸੀ।
EDITED BY- HARLEEN KAUR




