
ਪੰਜਾਬ ਸਰਕਾਰ ਨੇ ਔਰਤਾਂ ਨੂੰ ਆਰਥਿਕ ਤੌਰ ‘ਤੇ ਆਤਮ ਨਿਰਭਰ ਬਣਾਉਣ ਦੇ ਆਪਣੇ ਸਭ ਤੋਂ ਵੱਡੇ “ਚੋਣ ਵਾਅਦੇ” ਨੂੰ ਲਾਗੂ ਕਰ ਦਿੱਤਾ ਹੈ। 8 ਮਾਰਚ ਨੂੰ ਬਜਟ ਵਿੱਚ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਦਾ ਐਲਾਨ ਕਰਦੇ ਹੋਏ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ₹1,000 ਅਤੇ ₹1,500 ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ।
₹9,200 ਕਰੋੜ ਦੇ ਬਜਟ ਵਾਲੀ ਇਸ ਯੋਜਨਾ ਤੋਂ ਸੂਬੇ ਦੀਆਂ ਲਗਭਗ 97% ਔਰਤਾਂ ਨੂੰ ਲਾਭ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ 13 ਅਪ੍ਰੈਲ (ਵਿਸਾਖੀ) ਤੋਂ ਸ਼ੁਰੂ ਹੋਵੇਗੀ।
ਇਨ੍ਹਾਂ ਔਰਤਾਂ ਨੂੰ ਮਿਲੇਗਾ ਲਾਭ
18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਮਿਲਣਗੇ
SC ਜਾਤੀ ਦੀਆਂ ਔਰਤਾਂ ਨੂੰ 500 ਤੋਂ ਵੱਧ ਭਾਵ ਕਿ 1500 ਰੁਪਏ ਮਿਲਣਗੇ
ਪੈਨਸ਼ਨ ਲੈਣ ਵਾਲੀਆਂ ਔਰਤਾਂ ਨੂੰ ਵੀ ਸਕੀਮ ਦਾ ਲਾਭ ਮਿਲੇਗਾ
ਮੌਜੂਦਾ ਅਤੇ ਸਾਬਕਾ ਸਰਕਾਰੀ ਮੁਲਾਜ਼ਮ, MP-MLA ਨੂੰ ਇਸ ਦਾ ਫਾਇਦਾ ਨਹੀਂ ਮਿਲੇਗਾ
ਇਨਕਮ ਟੈਕਸ ਜਮ੍ਹਾ ਕਰਵਾਉਣ ਵਾਲੀਆਂ ਔਰਤਾਂ ਨੂੰ ਵੀ ਇਸ ਦਾ ਲਾਭ ਨਹੀਂ ਮਿਲੇਗਾ
ਵਿੱਤ ਮੰਤਰੀ ਦਾ ਦਾਅਵਾ – 97 ਫੀਸਦੀ ਬਾਲਗ ਔਰਤਾਂ ਵੀ ਹੋਣਗੀਆਂ ਕਵਰ
ਸਕੀਮ ਦੇ ਲਈ AAP ਸਰਕਾਰ ਨੇ 9300 ਕਰੋੜ ਦਾ ਬਜਟ ਰੱਖਿਆ
EDITED BY- HARLEEN KAUR




