टॉप न्यूज़

ਮੋਮੋਜ਼ ਖਾਣ ਤੋਂ ਬਾਅਦ ਮਾਸੂਮ ਭੈਣ-ਭਰਾ ਦੀ ਮੌਤ

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਮੋਮੋਜ਼ ਖਾਣ ਤੋਂ ਬਾਅਦ ਦੋ ਮਾਸੂਮ ਭੈਣ-ਭਰਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸੋਗ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਤਰਨਤਾਰਨ ਦੀ ਡੀਐਸਪੀ ਵਾਲੀ ਗਲੀ ਨਾਲ ਸੰਬੰਧਿਤ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਦੋ ਬੱਚੇ—6 ਸਾਲਾ ਆਰਵ ਅਤੇ 9 ਸਾਲਾ ਦਾਨੀਕਾ—ਨੇ ਸ਼ਾਮ ਦੇ ਸਮੇਂ ਘਰ ਦੇ ਨੇੜੇ ਲੱਗੀ ਫਾਸਟ ਫੂਡ ਦੀ ਰੇਹੜੀ ਤੋਂ ਮੋਮੋਜ਼ ਅਤੇ ਚਾਂਪ ਖਾਧੀ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਖਾਣ ਪੀਣ ਤੋਂ ਕੁਝ ਸਮੇਂ ਬਾਅਦ ਦੋਵੇਂ ਬੱਚਿਆਂ ਦੀ ਤਬੀਅਤ ਅਚਾਨਕ ਖਰਾਬ ਹੋਣੀ ਸ਼ੁਰੂ ਹੋ ਗਈ।
ਰਾਤ ਦੇ ਸਮੇਂ ਦੋਵੇਂ ਨੂੰ ਲਗਾਤਾਰ ਉਲਟੀਆਂ ਆਉਣ ਲੱਗ ਪਈਆਂ, ਜਿਸ ਕਾਰਨ ਪਰਿਵਾਰਕ ਮੈਂਬਰ ਕਾਫ਼ੀ ਘਬਰਾ ਗਏ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਆਮ ਤਬੀਅਤ ਖਰਾਬ ਹੋਣ ਕਾਰਨ ਇਹ ਸਮੱਸਿਆ ਆਈ ਹੋਵੇਗੀ ਅਤੇ ਬੱਚਿਆਂ ਨੂੰ ਆਰਾਮ ਕਰਨ ਲਈ ਸੁਤਾ ਦਿੱਤਾ ਗਿਆ।
ਪਰ ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਨੇ ਬੱਚਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਬੱਚੇ ਉੱਠੇ ਨਹੀਂ। ਇਸ ਤੋਂ ਬਾਅਦ ਪਰਿਵਾਰ ਵਿੱਚ ਹੜਕੰਪ ਮਚ ਗਿਆ ਅਤੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵੇਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮਾਸੂਮ ਭੈਣ-ਭਰਾ ਦੀ ਇਕੱਠੇ ਮੌਤ ਦੀ ਖ਼ਬਰ ਨਾਲ ਪੂਰਾ ਇਲਾਕਾ ਸਨ੍ਹ ਹੋ ਗਿਆ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!