ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੋਂ ਧਮਕੀ ਭਰੀ ਕਾਲ ਆਈ ਹੈ। ਇਸਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਾਲ ਕਰਨ ਵਾਲਾ ਕਹਿੰਦਾ ਹੈ, “ਮੇਰੇ ਮੈਸੇਜ ਨੂੰ ਇੰਗਨੋਰ ਨਾ ਕਰੋ, ਨਹੀਂ ਤਾਂ ਮਹਿੰਗਾ ਪਵੇਗਾ। ਮੈਂ ਪਹਿਲਾਂ ਵੀ ਤੈਨੂੰ ਚੇਤਾਵਨੀ ਦਿੱਤੀ ਸੀ ਪਰ ਤੁਸੀਂ ਜਵਾਬ ਨਹੀਂ ਦਿੱਤਾ। ਤੇਰੇ ਮੋਹਾਲੀ ਵਾਲੇ ਘਰ ਬਾਰੇ ਮੈਨੂੰ ਪਤਾ ਹੈ।
ਗਿੱਪੀ ਗਰੇਵਾਲ ਕੈਨੇਡਾ ਦੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ਵਿੱਚ ਰਹਿੰਦੇ ਹਨ। ਪਿਛਲੇ ਸਾਲ 25 ਨਵੰਬਰ ਨੂੰ ਉਨ੍ਹਾਂ ਦੇ ਘਰ ‘ਤੇ ਫਾਇਰਿੰਗ ਹੋਈ ਸੀ। ਇਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ। ਲਾਰੈਂਸ ਨੇ ਇੱਕ ਪੋਸਟ ਵਿੱਚ ਨਾ ਸਿਰਫ਼ ਜ਼ਿੰਮੇਵਾਰੀ ਲਈ ਸੀ ਸਗੋਂ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
ਲਾਰੈਂਸ ਨੇ ਲਿਖਿਆ ਸੀ, ਸਤਿ ਸ੍ਰੀ ਅਕਾਲ, ਰਾਮ ਰਾਮ ਸਬਨੂੰ। ਵੈਨਕੂਵਰ ਵ੍ਹਾਈਟ ਰੌਕ ਇਲਾਕੇ ਵਿੱਚ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਫਾਇਰਿੰਗ ਲਾਰੈਂਸ ਗੈਂਗ ਨੇ ਕਰਵਾਈ ਸੀ। ਸਲਮਾਨ ਖਾਨ ਨੂੰ ਬਹੁਤ ਭਾਈ -ਭਾਈ ਕਰਤਾ ਤੂੰ, ਬੋਲ ਹੁਣ ਦੱਸੀਏ ਤੈਨੂੰ ਤੇਰਾ ਭਾਈ।” ਸਲਮਾਨ ਨੂੰ ਇਹ ਵੀ ਭਰਮ ਹੈ ਕਿ ਦਾਊਦ ਉਸਦੀ ਮਦਦ ਕਰੇਗਾ। ਤੁਹਾਨੂੰ ਸਾਡੇ ਤੋਂ ਕੋਈ ਨਹੀਂ ਬਚਾ ਸਕਦਾ।
ਦੱਸ ਦੇਈਏ ਕਿ ਗਿੱਪੀ ਗਰੇਵਾਲ ਨੂੰ ਪਹਿਲੀ ਵਾਰ 2018 ਵਿੱਚ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਹ ਧਮਕੀ ਗੈਂਗਸਟਰ ਦਿਲਪ੍ਰੀਤ ਸਿੰਘ ਦਹਾਨ, ਉਰਫ਼ ਦਿਲਪ੍ਰੀਤ ਬਾਬਾ ਅਤੇ ਉਸਦੇ ਸਾਥੀ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਨੇ ਦਿੱਤੀ ਸੀ। 31 ਮਈ 2018 ਨੂੰ ਉਸਨੂੰ ਇੱਕ ਫ਼ੋਨ ਕਾਲ ਆਇਆ ਜਿਸ ਵਿੱਚ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸਨੇ ਪੈਸੇ ਨਾ ਦਿੱਤੇ ਤਾਂ ਉਸਦਾ ਹਸ਼ਰ ਅਮਰ ਸਿੰਘ ਚਮਕੀਲਾ ਵਰਗਾ ਹੋਵੇਗਾ।
EDITED BY- HARLEEN KAUR




