
ਪੰਜਾਬ ਵਾਸੀਆਂ ਨੂੰ ਅੱਜ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। ਦੱਸ ਦੇਈਏ ਕਿ ਅੱਜ ਵੱਖ-ਵੱਖ ਇਲਾਕਿਆਂ ਵਿੱਚ ਲੰਮੇ ਪਾਵਰ ਕੱਟ ਲੱਗਣਗੇ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ। ਇਸ ਲਈ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਵਿਭਾਗ ਮੁਤਾਬਕ ਕਈ ਥਾਵਾਂ ‘ਤੇ 7-7 ਘੰਟੇ ਦੇ ਪਾਵਰ ਕੱਟ ਵੀ ਲਾਏ ਜਾਣੇ ਹਨ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਬੁੱਲੋਵਾਲ ਅਧੀਨ ਪੈਂਦੇ 66 ਕੇ. ਵੀ. ਸਬ-ਸਟੇਸ਼ਨ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ 19 ਮਾਰਚ ਯਾਨੀ ਅੱਜ ਬੰਦ ਰਹੇਗੀ। ਉਪ ਮੰਡਲ ਅਫਸਰ ਇੰਜੀਨੀਅਰ ਸਤਪਾਲ ਸਿੰਘ ਨੇ ਦੱਸਿਆ ਕਿ ਟਰਾਂਸਫਾਰਮਰ ਟੀ-ਵਨ ਦੀ ਜ਼ਰੂਰੀ ਮੁਰੰਮਤ ਕਾਰਨ ਏ. ਪੀ. ਫੀਡਰ ਪੰਡੋਰੀ, ਧਾਰੀਵਾਲ ਅਤੇ ਗੀਗਨੋਵਾਲ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਇਸ ਦੌਰਾਨ ਪਿੰਡ ਦੋਸੜਕਾ, ਗੀਗਨੋਵਾਲ, ਜਰਬਦੀਵਾਲ, ਤਾਜੋਵਾਲ, ਡੋਗਰ ਮੁੰਡਿਆਂ, ਪੰਡੋਰੀ ਖਜੂਰ, ਖਡਿਆਲਾ ਸੈਣੀਆਂ, ਬੁਰੇ ਜੱਟਾਂ, ਪੰਡੋਰੀ ਬਾਵਾ ਦਾਸ, ਲੁੱਦਾ, ਭਾਗੋਵਾਲ, ਬੁੱਲੋਵਾਲ, ਦਾਲਮਬਾਲ, ਆਲੋਵਾਲ, ਬਾਕਰਪੁਰ, ਫਤਿਹਪੁਰ, ਲਿਦੜਾ ਧਾਰੀਵਾਲ, ਮਿਰਜਾਪੁਰ, ਹੁਸੈਨਪੁਰ, ਕੋਟਲਾ ਨੌਧ ਸਿੰਘ, ਢਡੇ ਫਤਿਹ, ਭਕਲਾ ਅਤੇ ਪੰਡੋਰੀ ਮਾਇਲ ਆਦਿ ਪਿੰਡਾਂ ’ਚ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਕੋਟ ਫਤੂਹੀ
66 ਕੇ. ਵੀ. ਸਬ-ਸਟੇਸ਼ਨ ਭਾਮ ਤੋਂ ਚੱਲਦੇ 11 ਕੇ. ਵੀ. ਸਰਹਾਲਾ ਕਲਾਂ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਪਿੰਡ ਰਸੂਲਪੁਰ, ਸਰਹਾਲਾ ਕਲਾਂ, ਸਰਹਾਲਾ ਖੁਰਦ, ਮੁੱਗੋਪੱਟੀ, ਮਾਹਲਾਂ ਬਲਟੋਹੀਆਂ, ਗੂੰਦੀਆਂ, ਲਕਸੀਂਹਾ, ਅਲਾਵਲਪੁਰ, ਭਾਣਾ ਅਤੇ ਮਾਹਿਲਪੁਰ ਅਧੀਨ ਚੱਲਦੇ ਪਿੰਡ ਕੁੱਕੜਾਂ, ਗੋਪਾਲੀਆਂ, ਜਾਂਗਣੀਵਾਲ ਬੜਾ, ਜਾਂਗਣੀਵਾਲ ਛੋਟਾ, ਅਟਵਾਲਾਂ, ਬਾਗਾਂ ਅਤੇ ਮੱਖਣਗੜ੍ਹ ਆਦਿ ਪਿੰਡਾਂ ਦੀ ਬਿਜਲੀ 19 ਮਾਰਚ ਨੂੰ ਸਵੇਰੇ 10 ਤੋਂ 3 ਵਜੇ ਤੱਕ ਪ੍ਰਭਾਵਿਤ ਰਹੇਗੀ।
ਜੈਤੋ
ਸਹਾਇਕ ਕਾਰਜਕਾਰੀ ਇੰਜੀਨੀਅਰ, ਵੰਡ ਉਪ ਮੰਡਲ, ਜੈਤੋ ਨੇ ਸੂਚਿਤ ਕੀਤਾ ਕਿ 220 ਕੇਵੀਏ ਸਬ ਸਟੇਸ਼ਨ ਬਾਜਾਖਾਨਾ ਵਿਖੇ ਗਰਿੰਡ ਦੀ ਮਨੈਟੇਨਸ ਕਰਨ ਲਈ ਮਿਤੀ 19-03-2026 ਦਿਨ ਵੀਰਵਾਰ ਨੂੰ ਸਮਾ ਦੁਪਿਹਰ 11 ਵਜੇ ਤੋਂ ਦੁਪਿਹਰ 2 ਵਜੇ ਤੱਕ ਸਪਲਾਈ ਬੰਦ ਰਹੇਗੀ। ਜਿਸ ਵਿਚ 66 ਕੇਵੀਏ ਸਬ ਸਟੇਸ਼ਨ ਜੈਤੋ ਤੋਂ ਚੱਲਦੇ ਪਿੰਡ ਚੰਦਭਾਨ, ਗੁੰਮਟੀ ਖੁਰਦ,ਕੋਟਕਪੂਰਾ ਰੋਡ,ਮੁਕਤਸਰ ਰੋਡ,ਜੈਤੋ ਸ਼ਹਿਰੀ, ਬਠਿੰਡਾ ਰੋਡ,ਬਾਜਾਖਾਨਾ ਰੋਡ, ਚੰਦਭਾਨ, ਕੋਠੇ ਸੰਪਰੂਨ ਸਿੰਘ ਆਦਿ ਪਿੰਡਾ ਦੀ ਸ਼ਹਿਰੀ ਸਪਲਾਈ ਅਤੇ ਮੋਟਰਾਂ ਦੀ ਸਪਲਾਈ ਵੀ ਬੰਦ ਰਹੇਗੀ। ਇਸੇ ਤਰ੍ਹਾਂ 66 ਕੇ.ਵੀ. ਸਬ ਸਟੇਸ਼ਨ ਚੈਨਾ ਤੋਂ ਚੱਲਦੇ ਪਿੰਡ ਚੈਨਾ,ਰਾਮੇਆਣਾ, ਭਗਤੂਆਣਾ, ਕਰੀਰਵਾਲੀ, ਬਿਸ਼ਨੰਦੀ, ਥਰਕੰਦੀ, ਆਦਿ ਪਿੰਡਾ ਦੀ ਸ਼ਹਿਰੀ ਸਪਲਾਈ ਅਤੇ ਮੋਟਰਾਂ ਦੀ ਸਪਲਾਈ ਵੀ ਬੰਦ ਰਹੇਗੀ।
EDITED BY- HARLEEN KAUR




