टॉप न्यूज़
ਵਿਆਹ ਬੰਧਨ ਵਿਚ ਬੱਝਣ ਜਾ ਰਹੇ ਹਨ ਇਹ ਦੋ IPS ਅਧਿਕਾਰੀ

ਯੂਪੀ ਕੇਡਰ ਦੇ ਦੋ ਆਈਪੀਐਸ ਅਧਿਕਾਰੀ ਅੰਸ਼ਿਕਾ ਵਰਮਾ ਅਤੇ ਕ੍ਰਿਸ਼ਨ ਕੁਮਾਰ (ਕੇਕੇ) ਬਿਸ਼ਨੋਈ ਜਲਦੀ ਹੀ ਵਿਆਹ ਬੰਧਨ ਵਿੱਚ ਬੱਝਣ ਵਾਲੇ ਹਨ। ਉਨ੍ਹਾਂ ਦੇ ਵਿਆਹ ਦਾ ਕਾਰਡ ਇੰਟਰਨੈੱਟ ਉਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਪ੍ਰਯਾਗਰਾਜ ਤੋਂ ਲੈ ਕੇ ਰਾਜਸਥਾਨ ਦੇ ਬਾੜਮੇਰ ਤੱਕ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਰਾਜਸਥਾਨ ਦੇ ਬਿਸ਼ਨੋਈ ਪਰਿਵਾਰ ਦਾ ਨਾਤਾ ਹੁਣ ਪ੍ਰਯਾਗਰਾਜ ਦੇ ਸੰਗਮ ਸ਼ਹਿਰ ਨਾਲ ਜੁੜਨ ਜਾ ਰਿਹਾ ਹੈ। ਮੁੱਖ ਵਿਆਹ ਸਮਾਰੋਹ ਬਾੜਮੇਰ ਵਿੱਚ ਹੋਵੇਗਾ, ਜਿੱਥੇ ਕੇਕੇ ਬਿਸ਼ਨੋਈ 29 ਮਾਰਚ ਨੂੰ ਬਰਾਤ ਲੈ ਕੇ ਨਿਕਲਣਗੇ। ਵਿਦਾਇਗੀ ਸਮਾਰੋਹ 30 ਮਾਰਚ ਨੂੰ ਇੱਕ ਆਲੀਸ਼ਾਨ ਰਿਜ਼ੋਰਟ ਵਿੱਚ ਹੋਵੇਗਾ।
EDITED BY- HARLEEN KAUR




