टॉप न्यूज़

Kapil Sharma ਨੇ ਨਵਜੋਤ ਸਿੱਧੂ ਲਈ ਮੰਗੀਆਂ ਵੋਟਾਂ

ਦੋਵੇਂ ਆਪਣੇ ਸ਼ੋਅ ਦਾ ਪ੍ਰਚਾਰ ਕਰਨ ਲਈ ਪਹੁੰਚੇ ਮੋਹਾਲੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਤੇ ਪੰਜਾਬ ਦੀ ਰਾਜਨੀਤੀ ਦਾ ਚਰਚਿਤ ਚਿਹਰਾ ਨਵਜੋਤ ਸਿੰਘ ਸਿੱਧੂ ਕਾਫ਼ੀ ਸਮੇਂ ਤੋਂ ਰਾਜਨੀਤੀ ਤੋਂ ਦੂਰ ਹਨ। ਜਦੋਂ ਉਹ ਆਪਣੇ ਸ਼ੋਅ ਦਾ ਪ੍ਰਚਾਰ ਕਰਨ ਲਈ ਪੰਜਾਬ ਪਹੁੰਚੇ ਤਾਂ ਕਾਮੇਡੀਅਨ ਕਪਿਲ ਸ਼ਰਮਾ ਨੇ ਸਟੇਜ ਤੋਂ ਉਨ੍ਹਾਂ ਲਈ ਵੋਟਾਂ ਮੰਗੀਆਂ। ਇਹ ਦੇਖ ਕੇ ਸਿੱਧੂ ਵੀ ਆਪਾਂ ਹਾਸਾ ਰੋਕ ਨਹੀਂ ਸਕੇ। ਕਪਿਲ ਸ਼ਰਮਾ ਨੇ ਕਿਹਾ ਕਿ ਉੱਥੇ ਇਕੱਠੀ ਹੋਈ ਭੀੜ ਨੇ ਅਜਿਹਾ ਮਹਿਸੂਸ ਕਰਵਾਇਆ ਜਿਵੇਂ ਉਹ ਕਿਸੇ ਰੈਲੀ ਵਿੱਚ ਹੋਣ।

ਦਰਅਸਲ ‘ਚ ਨਵਜੋਤ ਸਿੰਘ ਸਿੱਧੂ , ਕਪਿਲ ਸ਼ਰਮਾ, ਅਤੇ ਬਾਕੀ ਸਟਾਰ ਕਾਸਟ ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਲਈ ਪਹੁੰਚੇ ਸਨ। ਜਦੋਂ ਕਪਿਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਸਿੱਧੂ ਵੀ ਉਨ੍ਹਾਂ ਦੇ ਨਾਲ ਸਨ। ਕਪਿਲ ਨੇ ਮਜ਼ਾਕ ਵਿੱਚ ਕਿਹਾ, “ਇਸ ਵਾਰ ਸਿਰਫ਼ ਨਵਜੋਤ ਸਿੱਧੂ ਨੂੰ ਵੋਟ ਦਿਓ।” ਇਹ ਸੁਣ ਕੇ ਸਿੱਧੂ ਹੱਸ ਪਏ।

ਕਪਿਲ ਸ਼ਰਮਾ ਨੇ ਫਿਰ ਸਿੱਧੂ ਨੂੰ ਜੱਫੀ ਪਾ ਲਈ। ਫਿਰ ਉਨ੍ਹਾਂ ਕਿਹਾ, “ਮੈਨੂੰ ਸੱਚਮੁੱਚ ਅਜਿਹਾ ਲੱਗਿਆ ਜਿਵੇਂ ਮੈਂ ਕਿਸੇ ਰੈਲੀ ਵਿੱਚ ਹਾਂ। ਮੈਨੂੰ ਇੱਥੇ ਉਤਸ਼ਾਹ ਦੇਖ ਕੇ ਬਹੁਤ ਮਜ਼ਾ ਆਇਆ। ਤੁਸੀਂ ਜੋ ਵੀ ਕੰਮ ਕਰਨ ਆਏ ਹੋ, ਉਸਨੂੰ ਪੂਰੇ ਦਿਲ ਨਾਲ ਕਰੋ। ਨਵਜੋਤ ਸਿੰਘ ਸਿੱਧੂ ਵੀ ਕਪਿਲ ਸ਼ਰਮਾ ਨਾਲ ਕਾਫ਼ੀ ਸਮੇਂ ਤੱਕ ਸਟੇਜ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਇਸ ਮੌਕੇ ‘ਤੇ ਰਾਜਨੀਤੀ ਦੀ ਕੋਈ ਗੱਲ ਨਹੀਂ ਕੀਤੀ।

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਹੀ ਰਾਜਨੀਤੀ ਤੋਂ ਦੂਰ ਹਨ ਪਰ ਉਨ੍ਹਾਂ ਦੀ ਪਤਨੀ ਬੀਤੇ ਕੁੱਝ ਮਹੀਨਿਆਂ ਤੋਂ ਰਾਜਨੀਤੀ ‘ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ, ਦੂਜੇ ਪਾਸੇ ਪਾਰਟੀ ਨੇ ਵੀ ਉਨ੍ਹਾਂ ਦੇ ਕੁੱਝ ਵਿਵਾਦਿਤ ਬਿਆਨਾਂ ਤੋਂ ਬਾਅਦ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ। ਨਵਜੋਤ ਕੌਰ ਸਿੱਧੂ ਨੇ ਪਾਰਟੀ ਅੰਦਰ ਕਈ ਆਗੂਆਂ ‘ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਗਾਏ ਸਨ। ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਵੱਡੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਸੀ।

Related Articles

Leave a Reply

Your email address will not be published. Required fields are marked *

Back to top button
error: Content is protected !!