
ਅਮਰੀਕਾ-ਇਜ਼ਰਾਈਲ-ਈਰਾਨ ਜੰਗ ਦੇ ਵਿਚਕਾਰ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਪੰਜਾਬ ਵਿੱਚ ਹਾਹਾਕਾਰ ਮੱਚੀ ਹੋਈ ਹੈ। ਲੋਕਾਂ ਵਿੱਚ ਹੋ ਰਹੇ ਪੈਨਿਕ ਕਰਕੇ ਜਲੰਧਰ ਦੇ ਕਈ ਪੈਟਰੋਲ ਪੰਪਾਂ ‘ਤੇ ਭੀੜ ਲੱਗੀ ਹੋਈ ਹੈ। ਜਲੰਧਰ ਦੇ BMC ਚੌਕ ਨੇੜੇ ਇੱਕ ਪੈਟਰੋਲ ਪੰਪ ਨੂੰ ਤੇਲ ਖਤਮ ਹੋਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਸੇਲਜ਼ਮੈਨ ਸੁਦਰਸ਼ਨ ਸਿੰਘ ਨੇ ਕਿਹਾ ਕਿ ਤੇਲ ਲਗਭਗ ਅੱਧਾ ਘੰਟਾ ਪਹਿਲਾਂ ਖਤਮ ਹੋ ਗਿਆ ਸੀ। ਸਟਾਕ ਥੋੜਾ ਲੇਟ ਹੋਣ ਕਰਕੇ ਪੈਟਰੋਲ ਪੰਪ ਬੰਦ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ ਵਿੱਚ ਵੀ ਲੋਕ ਸ਼ੁੱਕਰਵਾਰ ਸਵੇਰ ਤੋਂ ਹੀ ਪੈਟਰੋਲ ਪੰਪਾਂ ‘ਤੇ ਆਪਣੀਆਂ ਗੱਡੀਆਂ ਲੈਕੇ ਡੀਜ਼ਲ ਅਤੇ ਪੈਟਰੋਲ ਭਰਾਉਣ ਲਈ ਪਹੁੰਚ ਰਹੇ ਹਨ। ਲੁਧਿਆਣਾ ਵਿੱਚ ਸਿਰਫ਼ ਗੱਡੀਆਂ ਵਿੱਚ ਹੀ ਤੇਲ ਮਿਲੇਗਾ। ਕੈਨੀ ਵਗੈਰਾ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਲੁਧਿਆਣਾ ਦੇ ਪੈਟਰੋਲ ਪੰਪਾਂ ‘ਤੇ ਲੋਕਾਂ ਦੀ ਲੰਬੀ ਭੀੜ ਲੱਗੀ ਹੋਈ ਹੈ, ਜਿਸ ਕਰਕੇ ਭਾਰਤ ਨਗਰ ਚੌਂਕ ਨੇੜੇ ਪੈਟਰੋਲ ਪੰਪ ਨੂੰ ਬੰਦ ਕਰ ਦਿੱਤਾ ਗਿਆ ਹੈ, ਇੱਥੇ ਤੇਲ ਖਤਮ ਹੋ ਗਿਆ ਹੈ।
EDITED BY- HARLEEN KAUR




