टॉप न्यूज़

ਪੰਜਾਬ ‘ਚ ਫਿਰ ਹੋਇਆ ਵੱਡਾ ਧਮਾਕਾ

ਭਿਆਨਕ ਬਲਾਸਟ ਨਾਲ ਕੰਬਿਆ ਪੂਰਾ ਇਲਾਕਾ

ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਲੋਕਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ ਜਦੋਂ ਫੋਕਲ ਪੁਆਇੰਟ ਦੇ ਅਧੀਨ ਆਉਂਦੀ ਜਮਾਲਪੁਰ ਕਾਲੋਨੀ (ਐੱਚ.ਐੱਮ. ਬਲਾਕ) ਵਿੱਚ ਸੜਕ ਦਾ ਇੱਕ ਹਿੱਸਾ ਅਤੇ ਸੀਵਰ ਦਾ ਗਟਰ ਭਿਆਨਕ ਧਮਾਕੇ ਨਾਲ ਬੁਰੀ ਤਰ੍ਹਾਂ ਫਟ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੜਕ ਦੇ ਨਾਲ ਲੱਗਦੇ ਇੱਕ ਘਰ ਦਾ ਫਰਸ਼ ਵੀ ਹਵਾ ਵਿੱਚ ਉੱਡ ਗਿਆ ਅਤੇ ਉਸ ਦੇ ਕਈ ਟੁਕੜੇ ਹੋ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਇਲਾਕਾ ਨਿਵਾਸੀ ਰਾਕੇਸ਼ ਸ਼ਰਮਾ, ਐੱਮ.ਕੇ. ਰਾਣਾ ਤੇ ਸੰਦੀਪ ਕਪੂਰ ਨੇ ਦੱਸਿਆ ਕਿ ਜਿਸ ਸਮੇਂ ਇਹ ਧਮਾਕਾ ਹੋਇਆ, ਖ਼ੁਸ਼ਕਿਸਮਤੀ ਰਹੀ ਕਿ ਕੋਈ ਵੀ ਵਿਅਕਤੀ ਜਾਂ ਬੱਚਾ ਸੜਕ ਦੇ ਉਸ ਹਿੱਸੇ ਤੋਂ ਨਹੀਂ ਗੁਜ਼ਰ ਰਿਹਾ ਸੀ, ਨਹੀਂ ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਲੋਕਾਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਸੀਵਰ ਵਿੱਚੋਂ ਤੇਜ਼ ਧੂੰਆਂ ਨਿਕਲ ਰਿਹਾ ਸੀ। ਨਿਵਾਸੀਆਂ ਅਨੁਸਾਰ, ਇਸ ਕਾਲੋਨੀ ਵਿੱਚ ਪਹਿਲਾਂ ਵੀ ਦੋ-ਤਿੰਨ ਵਾਰ ਇਸੇ ਤਰ੍ਹਾਂ ਸੜਕ ਅਤੇ ਗਟਰ ਫਟ ਚੁੱਕੇ ਹਨ। ਉਸ ਸਮੇਂ ਵਿਭਾਗ ਦੇ ਅਧਿਕਾਰੀਆਂ ਨੇ ਸਿਰਫ਼ ਉੱਪਰੋਂ ਮੁਰੰਮਤ ਕਰਕੇ ਕੰਮ ਸਾਰ ਦਿੱਤਾ ਸੀ, ਜਿਸ ਕਾਰਨ ਅੱਜ ਫਿਰ ਇਹ ਖ਼ਤਰਨਾਕ ਸਥਿਤੀ ਪੈਦਾ ਹੋ ਗਈ ਹੈ।

ਲੋਕਾਂ ਨੇ ਦੋਸ਼ ਲਾਇਆ ਕਿ ਜਿਸ ਜਗ੍ਹਾ ‘ਤੇ ਇਹ ਹਾਦਸਾ ਹੋਇਆ, ਉਸ ਦੇ ਸਾਹਮਣੇ ਵਾਲੇ ਪਾਰਕ ਦੀਆਂ ਲਾਈਟਾਂ ਪਿਛਲੇ 6 ਸਾਲਾਂ ਤੋਂ ਬੰਦ ਹਨ। ਹਾਲਤ ਇਹ ਹੈ ਕਿ ਜੇਕਰ ਪਾਰਕ ਦੀਆਂ ਲਾਈਟਾਂ ਚਲਾਈਆਂ ਜਾਂਦੀਆਂ ਹਨ ਤਾਂ ਸਟ੍ਰੀਟ ਲਾਈਟਾਂ ਬੰਦ ਹੋ ਜਾਂਦੀਆਂ ਹਨ। ਇਸ ਹਨੇਰੇ ਕਾਰਨ ਨਾ ਤਾਂ ਬਜ਼ੁਰਗ ਸੈਰ ਕਰ ਸਕਦੇ ਹਨ ਤੇ ਨਾ ਹੀ ਬੱਚੇ ਖੇਡ ਸਕਦੇ ਹਨ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਵਿਕਾਸ ਦੇ ਦਾਅਵੇ ਕਰਨ ਵਾਲੇ ਅਧਿਕਾਰੀ ਤੇ ਕੌਂਸਲਰ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦੇਣ।

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!