
ਜੇਕਰ ਤੁਹਾਡੇ ਘਰ ‘ਚ ਐਲਪੀਜੀ ਸਿਲੰਡਰ ਖਤਮ ਹੋਣ ਵਾਲਾ ਹੈ ਤਾਂ ਇਸਨੂੰ ਬੁੱਕ ਕਰਨ ਲਈ ਗੈਸ ਏਜੰਸੀ ਜਾਣ ਦੀ ਕੋਈ ਲੋੜ ਨਹੀਂ ਹੈ। ਅੱਜ ਕੱਲ ਇੰਡੇਨ, ਐਚਪੀ ਗੈਸ ਅਤੇ ਭਾਰਤ ਗੈਸ ਤਿੰਨੋਂ ਕੰਪਨੀਆਂ ਕਾਲਾਂ, SMS, WhatsApp ਅਤੇ ਮੋਬਾਈਲ ਐਪਸ ਵਰਗੇ ਕਈ ਤਰੀਕਿਆਂ ਨਾਲ ਸਿਲੰਡਰ ਬੁੱਕ ਕਰਨ ਦੀ ਸੁਬਿਧਾ ਦਿੰਦੀਆਂ ਹਨ।
ਹਾਲ ਹੀ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਐਲਪੀਜੀ ਬੁਕਿੰਗ ਸਿਸਟਮ ‘ਤੇ ਲੋਡ ਵੱਧਣ ਦੀਆਂ ਖ਼ਬਰਾਂ ਆਈਆਂ ਹਨ, ਜਿਸਦੇ ਨਤੀਜੇ ਵਜੋਂ ਐਪ ਅਤੇ ਕਾਲ ਸੇਵਾਵਾਂ ਵਿੱਚ ਸਮੱਸਿਆਵਾਂ ਆ ਰਹੀਆਂ ਹਨ। ਜੇਕਰ ਫ਼ੋਨ ਰਾਹੀਂ ਬੁਕਿੰਗ ਸੰਭਵ ਨਹੀਂ ਹੈ ਤਾਂ ਤੁਸੀਂ ਹੋਰ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ।
EDITED BY- HARLEEN KAUR




