टॉप न्यूज़

ਬੇਅਦਬੀ ਵਿਰੁੱਧ ਬਿੱਲ ਵਿਧਾਨਸਭਾ ਵਿੱਚ ਸਰਬਸੰਮਤੀ ਨਾਲ ਹੋਇਆ ਪਾਸ

ਵਿਧਾਨਸਭਾ ‘ਚ ਬੇਅਦਬੀ ਵਿਰੋਧੀ ਬਿੱਲ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026’ ਸਰਬ ਸੰਮਤੀ ਨਾਲ ਪਾਸ ਹੋ ਗਿਆ ਹੈ। ਬਿੱਲ ਦੇ ਪਾਸ ਹੋਣ ਤੋਂ ਬਾਅਦ ਪੂਰਾ ਸਦਨ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਅਸੀਂ ਬਿੱਲ ‘ਚ ਹਰ ਚੀਜ਼ ਨੂੰ ਪਰਿਭਾਸ਼ਾ ਦਿੱਤੀ ਹੈ,ਇਹ ਸਟੇਟ ਐਕਟ ਹੈ, ਇਸ ਨੂੰ ਰਾਸ਼ਟਰਪਤੀ ਕੋਲ ਭੇਜਣ ਦੀ ਲੋੜ ਨਹੀਂ ਹੈ, ਹੁਣ ਸਾਜ਼ਿਸ਼ਕਰਤਾ ‘ਤੇ ਵੀ ਸਿੱਧਾ ਬੇਅਦਬੀ ਦਾ ਪਰਚਾ ਹੋਵੇਗਾ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਇਸ ਨਵੇਂ ਸੋਧ ਬਿੱਲ ਨੂੰ ਬੇਹੱਦ ਬਾਰੀਕੀ ਅਤੇ ਮਜ਼ਬੂਤ ਕਾਨੂੰਨੀ ਨੁਕਤਿਆਂ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਅਸੀਂ ਇਸ ਬਿੱਲ ਵਿੱਚ ਕੋਈ ਵੀ ਅਜਿਹੀ ‘ਚੋਰ ਮੋਰੀ’ ਨਹੀਂ ਛੱਡੀ ਜਿਸ ਦਾ ਫਾਇਦਾ ਉਠਾ ਕੇ ਕੋਈ ਦੋਸ਼ੀ ਬਚ ਸਕੇ। ਇਹ ਕਾਨੂੰਨ ਇੰਨਾ ਸਖ਼ਤ ਅਤੇ ਮੁਕੰਮਲ ਹੈ ਕਿ ਇਸ ਤੋਂ ਬਾਅਦ ਪੰਜਾਬ ਵਿੱਚ ਕਦੇ ਵੀ ਕਿਸੇ ਨਵੇਂ ਬੇਅਦਬੀ ਰੋਕੂ ਬਿੱਲ ਦੀ ਲੋੜ ਨਹੀਂ ਪਵੇਗੀ।”
CM ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗਵਰਨਰ ਕੋਲ ਸਾਈਨ ਕਰਵਾਉਣੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇ ਮੁਲਜ਼ਮ ਮਾਨਸਿਕ ਰੋਗੀ ਤਾਂ ਕਸਟੋਡੀਅਨ ‘ਤੇ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗੀ ਨੂੰ ਸਿਰਫ਼ ਗੁਰੂ ਸਾਹਿਬ ਨਜ਼ਰ ਆਉਂਦਾ ਹੈ। ਹੁਣ ਅਸੀਂ ਮਾਨਸਿਕ ਰੋਗੀ ਦੀ ਪਰਿਭਾਸ਼ਾ ਰੱਖਾਂਗੇ। CM ਮਾਨ ਨੇ ਕਿਹਾ ਕਿ ‘ਸਮਾਜ ‘ਚ ਅਜਿਹੇ ਮਾਨਸਿਕ ਰੋਗੀ ਨਹੀਂ ਚਾਹੀਦੇ ਜੋ ਬੇਅਦਬੀ ਕਰਨ’, ਬੇਅਦਬੀ ਕਰਨ ਵਾਲੇ ‘ਤੇ ਗੈਰ ਜ਼ਮਾਨਤੀ ਪਰਚਾ ਹੋਵੇਗਾ। ਉਨ੍ਹਾਂ ਦੱਸਿਆ ਕਿ ਉਮਰ ਕੈਦ ਤੇ 25 ਲੱਖ ਤੱਕ ਦਾ ਜੁਰਮਾਨਾ ਹੋਵੇਗਾ। ਉਮਰ ਕੈਦ ਮੌਤ ਤੱਕ ਮੰਨੀ ਜਾਵੇਗੀ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!