
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਜਿੱਥੇ ਸੂਬੇ ਵਿੱਚ ਪਾਰਾ ਲਗਾਤਾਰ ਚੜ੍ਹ ਰਿਹਾ ਹੈ, ਉੱਥੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਬਿਜਲੀ ਸਿਸਟਮ ਦੇ ਨਵੀਨੀਕਰਨ ਅਤੇ ਮਜ਼ਬੂਤੀ ਲਈ 26 ਅਪਰੈਲ ਤੱਕ ਲੰਬੇ ਕੱਟਾਂ ਦਾ ਐਲਾਨ ਕੀਤਾ ਹੈ। ਹਾਲਾਂਕਿ ਹੁਣ ਇਸ ਸਬੰਧੀ ਕੁਝ ਰਾਹਤ ਦੀ ਖਬਰ ਆ ਰਹੀ ਹੈ।
ਲਗਾਤਾਰ ਬਿਜਲੀ ਬੰਦ ਹੋਣ ਕਾਰਨ ਲੋਕਾਂ ਦੇ ਵਿਰੋਧ ਦੀਆਂ ਰਿਪੋਰਟਾਂ ਤੋਂ ਬਾਅਦ ਬਿਜਲੀ ਵਿਭਾਗ ਨੇ ਹੁਣ ਕਈ ਬਦਲਾਅ ਲਾਗੂ ਕੀਤੇ ਹਨ। ਬਿਜਲੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਿਜਲੀ ਕੱਟ ਅਪਗ੍ਰੇਡ ਅਤੇ ਰੱਖ-ਰਖਾਅ ਕਾਰਨ ਹਨ, ਹਾਲਾਂਕਿ, ਜਨਤਾ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਹੁਣ ਲਗਾਤਾਰ ਬਿਜਲੀ ਕੱਟ ਨਹੀਂ ਲਗਾਏ ਜਾਣਗੇ।
ਪਹਿਲਾਂ ਦੁਪਹਿਰ ਵੇਲੇ ਲਗਾਤਾਰ 8 ਤੋਂ 9 ਘੰਟੇ ਕੱਟ ਲੱਗਦੇ ਸਨ, ਇਨ੍ਹਾਂ ਨੂੰ ਅੱਜ ਤੋਂ ਦੋ ਵੱਖ-ਵੱਖ ਪੜਾਵਾਂ ਵਿੱਚ ਵੰਡਿਆ ਗਿਆ ਹੈ।ਇਹ ਕੱਟ ਸਵੇਰੇ ਸਿਰਫ਼ ਦੋ ਘੰਟੇ ਅਤੇ ਸ਼ਾਮ ਨੂੰ ਦੋ ਘੰਟੇ ਤੱਕ ਸੀਮਤ ਰਹੇਗਾ। ਇਹ ਅਸੁਵਿਧਾ ਸਿਰਫ਼ 30 ਅਪ੍ਰੈਲ ਤੱਕ ਜਾਰੀ ਰਹਿਣ ਦੀ ਉਮੀਦ ਹੈ।
EDITED BY- HARLEEN KAUR




