बॉलीवुड
ਬਾਲੀਵੁੱਡ ਅਦਾਕਾਰਾ ਪਲਕ ਤਿਵਾੜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਟੀਵੀ ਅਦਾਕਾਰਾ ਸ਼ਵੇਤਾ ਤਿਵਾੜੀ ਦੀ ਬੇਟੀ ਬਾਲੀਵੁੱਡ ਅਦਾਕਾਰਾ ਪਲਕ ਤਿਵਾੜੀ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਪਲਕ ਤਿਵਾੜੀ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਅਤੇ ਲਗਭਗ ਅੱਧਾ ਘੰਟਾ ਪਰਿਕਰਮਾ ਵਿੱਚ ਬੈਠੀ, ਗੁਰਬਾਣੀ ਕੀਰਤਨ ਸੁਣਿਆ।
ਪਲਕ ਤਿਵਾਰੀ ਨੇ 2023 ਵਿੱਚ ਸਲਮਾਨ ਖਾਨ-ਸਟਾਰਰ ਫਿਲਮ “ਕਿਸੀ ਕਾ ਭਾਈ ਕਿਸੀ ਕੀ ਜਾਨ” ਵਿੱਚ ਆਪਣੀ ਸ਼ੁਰੂਆਤ ਕੀਤੀ। ਫਿਲਮ ਵਿੱਚ ਪੂਜਾ ਹੇਗੜੇ, ਵੈਂਕਟੇਸ਼, ਭੂਮਿਕਾ ਚਾਵਲਾ, ਜਗਪਤੀ ਬਾਬੂ, ਵਿਜੇਂਦਰ ਸਿੰਘ, ਰਾਘਵ ਜੁਆਲ, ਜੱਸੀ ਗਿੱਲ, ਸਿਧਾਰਥ ਨਿਗਮ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਵਿਨਾਲੀ ਭਟਨਾਗਰ, ਅਤੇ ਸਤੀਸ਼ ਕੌਸ਼ਿਕ ਨੇ ਵੀ ਅਭਿਨੈ ਕੀਤਾ ਸੀ।
EDITED BY- HARLEEN KAUR



