Uncategorized

ਖੀਰੇ ਨਾਲ ਤੁਹਾਡੇ ਚਿਹਰੇ ‘ਤੇ ਆਵੇਗੀ ਹੀਰੇ ਵਰਗੀ ਚਮਕ

ਸਿਰਫ਼ ਇਹ 2 ਚੀਜ਼ਾਂ ਮਿਲਾ ਕੇ ਲਗਾਓ

ਗਰਮੀਆਂ ਦੇ ਮੌਸਮ ‘ਚ ਆਪਣੀ ਸਕਿਨ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਤੇਜ਼ ਧੁੱਪ ਅਤੇ ਧੂੜ -ਮਿੱਟੀ ਨਾਲ ਸਕਿਨ ‘ਤੇ ਸਨਬਰਨ, ਟੈਨਿੰਗ ਅਤੇ ਸਕਿਨ ਡੈਮੇਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਖੀਰੇ ਦਾ ਫੇਸ ਮਾਸਕ ਇੱਕ ਅਜਿਹਾ ਆਸਾਨ ਅਤੇ ਪ੍ਰਭਾਵਸ਼ਾਲੀ ਉਪਾਅ ਹੈ ,ਜੋ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਚਮਕਦਾਰ ਚਮੜੀ ਬਨਾਉਣ ਵਿੱਚ ਮਦਦ ਕਰਦਾ ਹੈ।

ਇਹ ਫੇਸ ਮਾਸਕ ਚਮੜੀ ਨੂੰ ਨਰਮ, ਤਾਜ਼ਾ ਅਤੇ ਹਾਈਡਰੇਟਿਡ ਬਣਾਉਂਦਾ ਹੈ। ਖਾਸ ਗੱਲ ਇਹ ਹੈ ਕਿ ਇਸਨੂੰ ਘਰ ਵਿੱਚ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ ਅਤੇ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜਾਂ ਨੇਚਰੁਲ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿ ਘਰ ਵਿੱਚ ਖੀਰੇ ਦਾ ਫੇਸ ਮਾਸਕ ਕਿਵੇਂ ਬਣਾਉਣਾ ਹੈ ਅਤੇ ਕਿਹੜੀਆਂ ਚੀਜਾਂ ਦੀ ਲੋੜ ਹੁੰਦੀ ਹੈ।

ਸਮੱਗਰੀ

1 ਖੀਰਾ
2 ਚਮਚ ਐਲੋਵੇਰਾ ਜੈੱਲ
1 ਚਮਚ ਸ਼ਹਿਦ

ਖੀਰੇ ਦਾ ਫੇਸ ਮਾਸਕ ਕਿਵੇਂ ਬਣਾਉਣਾ ਹੈ?

ਖੀਰੇ ਦਾ ਫੇਸ ਮਾਸਕ ਬਣਾਉਣ ਲਈ ਪਹਿਲਾਂ ਇੱਕ ਤਾਜ਼ੇ ਖੀਰੇ ਨੂੰ ਚੰਗੀ ਤਰ੍ਹਾਂ ਧੋਵੋ।

ਫਿਰ ਖੀਰੇ ਨੂੰ ਛੋਟੇ ਟੁਕੜਿਆਂ ਵਿੱਚ ਕੱਟੋ।

ਹੁਣ ਇਨ੍ਹਾਂ ਟੁਕੜਿਆਂ ਨੂੰ ਮਿਕਸਰ ਵਿੱਚ ਪਾ ਕੇ ਇੱਕ ਸਮੂਥ ਪੇਸਟ ਬਣਾਓ।

ਤਿਆਰ ਕੀਤੇ ਪੇਸਟ ਨੂੰ ਇੱਕ ਸਾਫ਼ ਕਟੋਰੇ ਵਿੱਚ ਪਾਓ।

ਇਸ ਵਿੱਚ ਐਲੋਵੇਰਾ ਜੈੱਲ ਅਤੇ ਸ਼ਹਿਦ ਪਾਓ ਅਤੇ ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਵੋ।

ਹੁਣ ਖੀਰੇ ਨਾਲ ਬਣਿਆ ਹੋਮਮੇਡ ਫੇਸ ਮਾਸਕ ਤਿਆਰ ਹੈ।

ਖੀਰੇ ਦਾ ਫੇਸ ਮਾਸਕ ਲਗਾਉਣ ਦਾ ਸਹੀ ਤਰੀਕਾ :

ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋਵੋ। ਸੁੱਕਣ ਤੋਂ ਬਾਅਦ ਤਿਆਰ ਕੀਤੇ ਮਾਸਕ ਨੂੰ ਆਪਣੇ ਹੱਥਾਂ ਜਾਂ ਬੁਰਸ਼ ਨਾਲ ਪੂਰੇ ਚਿਹਰੇ ਅਤੇ ਗਰਦਨ ‘ਤੇ ਹੌਲੀ-ਹੌਲੀ ਲਗਾਓ। ਮਾਸਕ ਨੂੰ 15-20 ਮਿੰਟਾਂ ਲਈ ਲੱਗਾ ਰਹਿਣ ਦਿਓ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਵੋ। ਇਸਨੂੰ ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਲਗਾਓ।

ਇਹ ਖੀਰੇ ਦਾ ਫੇਸ ਮਾਸਕ ਚਮੜੀ ਲਈ ਬਹੁਤ ਸਿਹਤਮੰਦ ਹੈ, ਜੇਕਰ ਤੁਹਾਡੀ ਚਮੜੀ ਸੰਵੇਦਨਸ਼ੀਲ ਹੈ ਤਾਂ ਇਸਨੂੰ ਪਹਿਲੀ ਵਾਰ ਆਪਣੇ ਚਿਹਰੇ ‘ਤੇ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!