टॉप न्यूज़

ਚੰਡੀਗੜ੍ਹ ‘ਚ ਸਵੇਰੇ-ਸਵੇਰੇ ਐਨਕਾਊਂਟਰ

ਕੈਸ਼ੀਅਰ ਮਰਡਰ ਦੇ 2 ਕਾਤਲਾਂ ਨੂੰ ਪੁਲਸ ਨੇ ਮਾਰੀ ਗੋਲੀ

ਚੰਡੀਗੜ੍ਹ ਦੇ ਸੈਕਟਰ 11 ਵਿਚ ਕੁਮਾਰ ਮੈਡੀਕਲ ਸਟੋਰ ਦੇ ਕੈਸ਼ੀਅਰ ਕਤਲ ਦੇ ਮੁਲਜ਼ਮਾਂ ਦਾ ਪੁਲਸ ਨੇ ਐਨਕਾਊਂਟਰ ਕੀਤਾ ਹੈ। ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਸ ਉਨ੍ਹਾਂ ਨੂੰ ਚੰਡੀਗੜ੍ਹ ਲਿਆ ਰਹੀ ਸੀ। ਇਸ ਦੌਰਾਨ ਚੰਡੀਗੜ੍ਹ ਦੇ ਧਨਾਸ ਕੋਲ ਪੁਲਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਫਿਰ ਮੁਲਜ਼ਮਾਂ ਨੇ ਪੁਲਸ ਦੀ ਗ੍ਰਿਫ਼ਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਮੁਤਾਬਕ ਪੁਲਸ ਦੀ ਗੱਡੀ ਰੁੱਖ ਨਾਲ ਟਕਰਾ ਗਈ ਸੀ ਤੇ ਫਿਰ ਦੋਵੇਂ ਗੱਡੀ ਵਿੱਚੋਂ ਉਤਰੇ ਤੇ ਭੱਜਣ ਲੱਗੇ। ਹਾਲਾਂਕਿ ਇਸ ਦੌਰਾਨ ਪੁਲਸ ਨੇ ਮੁਲਜ਼ਮਾਂ ਨੂੰ ਰੁਕਣ ਲਈ ਕਿਹਾ ਤਾਂ ਦੋਵੇਂ ਨਾ ਰੁਕੇ ਤੇ ਫਿਰ ਦੋਵਾਂ ਦੀ ਲੱਤ ਵਿੱਚ ਗੋਲੀ ਮਾਰੀ ਗਈ। ਫਿਲਹਾਲ ਦੋਵਾਂ ਨੂੰ ਸੈਕਟਰ 16 ਦੇ ਹਸਪਤਾਲ ਵਿਚ ਲਿਜਾਇਆ ਗਿਆ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਨੂੰ ਜੰਮੂ ਤੋਂ ਚੰਡੀਗੜ੍ਹ ਲਿਆ ਰਹੇ ਸਨ ਤੇ ਧਨਾਸ ਕੋਲ ਸਾਡੇ ਪੁਲਸ ਮੁਲਾਜ਼ਮ ਡਰਾਈਵਰ ਨੂੰ ਝਪਕੀ ਲੱਗ ਗਈ ਤੇ ਗੱਡੀ ਰੁੱਖ ਨਾਲ ਟਕਰਾ ਗਈ। ਇਸੇ ਦਾ ਫ਼ਾਇਦਾ ਉਠਾ ਕੇ ਪਿੱਛੇ ਬੈਠੇ ਦੋਵੇਂ ਸ਼ੂਟਰ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਵਿਚ ਕਾਂਸਟੇਬਲ ਨੇ ਜਦੋਂ ਦੋਵਾਂ ਨੂੰ ਫੜਿਆ ਤਾਂ ਇਨ੍ਹਾਂ ਨੇ ਪਿਸਤੌਲ ਖੋਹ ਕੇ ਫਾਇਰ ਕਰ ਦਿੱਤੇ। ਤਦੇ ਇੱਕ ਸ਼ੂਟਰ ਨੇ ਇੰਸਪੈਕਟਰ ’ਤੇ ਫਾਇਰ ਕਰ ਦਿੱਤਾ। ਹਾਲਾਂਕਿ ਉਹ ਬਾਲ-ਬਾਲ ਬਚ ਗਏ ਤੇ ਫਿਰ ਉਨ੍ਹਾਂ ਨੇ ਸ਼ੂਟਰ ਦੀਆਂ ਲੱਤਾਂ ’ਤੇ ਗੋਲੀ ਮਾਰੀ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!