टॉप न्यूज़

ਹਾਈ ਅਲਰਟ ‘ਤੇ ਪੰਜਾਬ

ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਵੱਡੀ ਗਿਣਤੀ 'ਚ ਫੋਰਸ ਤਾਇਨਾਤ

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਵਿਚਾਲੇ ਜਲੰਧਰ ਵਿੱਚ ਵੀ ਸੁਰੱਖਿਆ ਵਧਾਈ ਗਈ ਹੈ। ਰੇਲਵੇ ਸਟੇਸ਼ਨ ਨੂੰ ਅਲਰਟ ਮੋਡ ’ਤੇ ਰੱਖਿਆ ਗਿਆ ਹੈ। ਅਹਿਤਿਆਤ ਦੇ ਮੱਦੇਨਜ਼ਰ ਜੀ. ਆਰ. ਪੀ. ਥਾਣੇ ਦੀ ਪੁਲਿਸ ਨੇ ਡੌਗ ਸਕੁਐਡ ਨਾਲ ਸਰਚ ਮੁਹਿੰਮ ਚਲਾਈ ਅਤੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ। ਸਟੇਸ਼ਨ ਦੇ ਐਂਟਰੀ ਪੁਆਇੰਟ ’ਤੇ ਮੁਲਾਜ਼ਮਾਂ ਦੀ ਗਿਣਤੀ ਵਿਚ ਵਾਧਾ ਕਰ ਦਿੱਤਾ ਗਿਆ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਇਸੇ ਲੜੀ ਵਿੱਚ ਜੀ. ਆਰ. ਪੀ. ਥਾਣੇ ਨਾਲ ਸਬੰਧਤ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੋਕ ਦਿੱਤੀਆਂ ਗਈਆਂ ਹਨ ਤਾਂ ਜੋ ਸੁਰੱਖਿਆ ਵਿਵਸਥਾ ਨੂੰ ਸਖ਼ਤ ਕੀਤਾ ਜਾ ਸਕੇ। ਐੱਸ. ਐੱਚ. ਓ. ਇੰਸਪੈਕਟਰ ਬਲਬੀਰ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਸਟੇਸ਼ਨ ‘ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਅਤੇ ਡਾਗ ਸਕੁਐਡ ਦੀ ਮਦਦ ਨਾਲ ਰੇਲ ਗੱਡੀਆਂ ਵਿਚ ਚੈਕਿੰਗ ਕਰਵਾਈ ਗਈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਆ ਦੇ ਪ੍ਰਬੰਧ ਸਖ਼ਤ ਕੀਤੇ ਗਏ ਹਨ। ਪੁਲਸ ਅਤੇ ਡਾਗ ਸਕੁਐਡ ਦੀਆਂ ਟੀਮਾਂ ਵੱਲੋਂ ਸਟੇਸ਼ਨ ਦੇ ਚੱਪੇ-ਚੱਪੇ ’ਤੇ ਗਸ਼ਤ ਕੀਤੀ ਗਈ। ਉੱਥੇ ਹੀ ਯਾਤਰੀਆਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਵਧਾਏ ਗਏ ਹਨ ਅਤੇ ਯਾਤਰੀਆਂ ਦੀ ਸੁਰੱਖਿਅਤ ਯਾਤਰਾ ਯਕੀਨੀ ਬਣਾਉਣ ਲਈ ਪੁਲਸ ਪੂਰੀ ਤਰ੍ਹਾਂ ਚੌਕਸ ਹੈ।

ਇਸਦੇ ਨਾਲ ਹੀ ਸਟੇਸ਼ਨ ‘ਤੇ ਤਾਇਨਾਤ ਮੁਲਾਜ਼ਮਾਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਅਧਿਕਾਰੀਆਂ ਵੱਲੋਂ ਲਗਾਤਾਰ ਰਾਊਂਡ ਕਰਨ ਲਈ ਕਿਹਾ ਗਿਆ ਹੈ। ਉੱਥੇ ਹੀ ਇੰਸਪੈਕਟਰ ਬਲਬੀਰ ਸਿੰਘ ਘੁੰਮਣ ਦੀ ਅਗਵਾਈ ਵਿਚ ਪਲੇਟਫਾਰਮ ਨੰਬਰ 1, 2 ਅਤੇ 3 ’ਤੇ ਵੀ ਗਸ਼ਤ ਕੀਤੀ ਗਈ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਪਲੇਟਫਾਰਮ ਨੰਬਰ 1-ਏ ਅਤੇ 4 ’ਤੇ ਰਾਊਂਡ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਪੁਲਸ ਦੀ ਚੈਕਿੰਗ ਨਾਲ ਯਾਤਰੀਆਂ ਨੂੰ ਸੁਰੱਖਿਅਤ ਯਾਤਰਾ ਦਾ ਸੁਨੇਹਾ ਮਿਲਦਾ ਹੈ। ਉੱਥੇ ਹੀ ਬਿਨਾਂ ਵਜ੍ਹਾ ਘੁੰਮਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਡਾਗ ਸਕੁਐਡ ਦੀ ਟੀਮ ਕਾਫ਼ੀ ਸਮੇਂ ਤੱਕ ਜਾਂਚ ਦਾ ਹਿੱਸਾ ਰਹੀ। ਚੈਕਿੰਗ ਮੁਹਿੰਮ ਵਿਚ ਭਾਰੀ ਗਿਣਤੀ ਵਿਚ ਪੁਲਸ ਫੋਰਸ ਮੌਜੂਦ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਗੱਡੀਆਂ ਵਿਚ ਜਾ ਕੇ ਵੀ ਚੈਕਿੰਗ ਕੀਤੀ ਗਈ।

ਇੰਸਪੈਕਟਰ ਬਲਬੀਰ ਸਿੰਘ ਘੁੰਮਣ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਲਾਵਾਰਿਸ ਸਾਮਾਨ, ਬੈਗ ਜਾਂ ਹੋਰ ਸ਼ੱਕੀ ਵਸਤੂ ਨੂੰ ਛੂਹਣ ਨਾ। ਅਜਿਹਾ ਕੁਝ ਵੀ ਹੋਣ ’ਤੇ ਤੁਰੰਤ ਜੀ. ਆਰ. ਪੀ. ਜਾਂ ਆਰ. ਪੀ. ਐੱਫ਼. ਦੇ ਮੁਲਾਜ਼ਮਾਂ ਨੂੰ ਇਸ ਦੀ ਜਾਣਕਾਰੀ ਦੇਣ। ਲਾਵਾਰਿਸ ਸਾਮਾਨ ਦਿਸਣ ‘ਤੇ ਉਸ ਤੋਂ ਦੂਰ ਹਟ ਜਾਣਾ ਚਾਹੀਦਾ ਹੈ ਅਤੇ ਚੌਕਸੀ ਦਿਖਾਉਣੀ ਚਾਹੀਦੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!