टॉप न्यूज़

ਪੰਜਾਬ ‘ਚ ਦਰਦਨਾਕ ਹਾਦਸਾ

ਟਰੈਕਟਰ ਪਲਟਣ ਨਾਲ 19 ਸਾਲਾ ਨੌਜਵਾਨ ਦੀ ਮੌਤ

ਕਪੂਰਥਲਾ ਦੇ ਨਡਾਲਾ ਨੇੜਲੇ ਪਿੰਡ ਮੰਡ ਰਾਏਪੁਰ ਅਰਾਈਆਂ ਵਿਖੇ ਇੱਕ ਦਰਦਨਾਕ ਹਾਦਸੇ ਵਿੱਚ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੌਜਵਾਨ ਟਰੈਕਟਰ-ਟਰਾਲੀ ਰਾਹੀਂ ਪਿੰਡ ਦੇ ਰਸਤੇ ਨੂੰ ਪੱਧਰਾ ਕਰਨ ਲਈ ਮਿੱਟੀ ਪਾ ਰਿਹਾ ਸੀ। ਮ੍ਰਿਤਕ ਦੀ ਪਛਾਣ ਲਖਬੀਰ ਸਿੰਘ ਵਜੋਂ ਹੋਈ ਹੈ।

ਉਸ ਦੇ ਭਰਾ ਕਿਰਪਾਲ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਕਪੂਰਥਲਾ ਵਿਖੇ ਰਹਿੰਦਾ ਸੀ ਅਤੇ ਪਿੰਡ ਮੰਡ ਰਾਏਪੁਰ ਅਰਾਈਆਂ ਵਿੱਚ ਖੇਤੀਬਾੜੀ ਦਾ ਕੰਮ ਕਰਦਾ ਸੀ। ਦੁਪਹਿਰ ਕਰੀਬ 3 ਵਜੇ ਮਿੱਟੀ ਪਾਉਂਦੇ ਸਮੇਂ ਚੜ੍ਹਾਈ ਆਉਣ ਕਾਰਨ ਟਰੈਕਟਰ ਅਚਾਨਕ ਅੱਗਿਓਂ ਉੱਪਰ ਉੱਠ ਗਿਆ ਅਤੇ ਪਿੱਛੇ ਜਾ ਕੇ ਟਰਾਲੀ ਨਾਲ ਟਕਰਾ ਗਿਆ। ਹਾਦਸੇ ਦੌਰਾਨ ਲਖਬੀਰ ਸਿੰਘ ਦਾ ਦਮ ਘੁੱਟ ਗਿਆ ਅਤੇ ਉਹ ਬੇਹੋਸ਼ ਹੋ ਗਿਆ।

ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਲਖਬੀਰ ਸਿੰਘ ਦੀ ਲਾਸ਼ ਨਡਾਲਾ ਮੋਰਚਰੀ ਵਿੱਚ ਰੱਖੀ ਗਈ ਹੈ। ਪਰਿਵਾਰ ਮੁਤਾਬਕ ਵਿਦੇਸ਼ ਤੋਂ ਮਾਤਾ ਦੇ ਵਾਪਸ ਆਉਣ ਤੋਂ ਬਾਅਦ ਹੀ ਪਿੰਡ ਮੰਡ ਰਾਏਪੁਰ ਅਰਾਈਆਂ ਵਿਖੇ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!