
ਤਕਰੀਬਨ 2 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਦਿੱਲੀ ਦੀਆਂ ਔਰਤਾਂ ਲਈ ਖੁਸ਼ੀ ਦੀ ਖ਼ਬਰ ਆਈ ਹੈ। ਦਿੱਲੀ ਲਕਸ਼ਮੀ ਯੋਜਨਾ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਸ ਯੋਜਨਾ ਦੀ ਪਹਿਲੀ ਕਿਸ਼ਤ ਵੀ ਖਾਤਿਆਂ ਵਿੱਚ ਆਉਣੀ ਸ਼ੁਰੂ ਹੋ ਗਈ ਹੈ। ਜੇਕਰ ਤੁਸੀਂ ਦਿੱਲੀ ਵਿੱਚ ਰਹਿੰਦੇ ਹੋ ਅਤੇ ਅਜੇ ਤੱਕ ਇਸ ਯੋਜਨਾ ਲਈ ਅਪਲਾਈ ਨਹੀਂ ਕਰ ਸਕੇ ਹੋ ਤਾਂ ਇੱਥੇ ਅਸੀਂ ਤੁਹਾਡੀ ਮਦਦ ਕਰ ਰਹੇ ਹਾਂ। ਇੱਥੇ ਤੁਹਾਨੂੰ ਦਿੱਲੀ ਲਕਸ਼ਮੀ ਯੋਜਨਾ ਵਿੱਚ ਰਜਿਸਟ੍ਰੇਸ਼ਨ ਕਰਨ ਤੋਂ ਲੈ ਕੇ ਖਾਤੇ ਵਿੱਚ ਪੈਸੇ ਆਉਣ ਤੱਕ ਦਾ ਪੂਰਾ ਪ੍ਰੋਸੈਸ ਸਮਝਾਇਆ ਜਾਵੇਗਾ।
ਸਭ ਤੋਂ ਪਹਿਲਾਂ ਦਿੱਲੀ ਲਕਸ਼ਮੀ ਯੋਜਨਾ ਪੋਰਟਲ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਓ।
ਹੁਣ Apply ਜਾਂ New Registration ਦੇ ਆਪਸ਼ਨ ’ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਨੂੰ ਆਪਣਾ ਆਧਾਰ ਨੰਬਰ, ਨਾਮ ਅਤੇ ਜਨਮ ਮਿਤੀ ਦਰਜ ਕਰਨੀ ਹੋਵੇਗੀ।
ਫਿਰ ਮੋਬਾਈਲ ਨੰਬਰ ਅਤੇ OTP ਦਰਜ ਕਰਕੇ ਲੌਗਇਨ ਕਰੋ।
ਇਸ ਤੋਂ ਬਾਅਦ ਤੁਹਾਨੂੰ ਆਪਣੀ ਈਮੇਲ ਆਈਡੀ ਅਤੇ ਬੈਂਕ ਖਾਤੇ ਦੀ ਜਾਣਕਾਰੀ ਵੀ ਦੇਣੀ ਹੋਵੇਗੀ।
ਅਖੀਰ ਵਿੱਚ ਤੁਹਾਡੇ ਤੋਂ ਦਿੱਲੀ ਦੇ ਨਿਵਾਸੀ ਹੋਣ ਦਾ ਸਰਟੀਫਿਕੇਟ ਮੰਗਿਆ ਜਾਵੇਗਾ।
ਹੁਣ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਫਾਰਮ ਸਬਮਿਟ ਕਰ ਦਿਓ।
ਸਬਮਿਟ ਕੀਤੇ ਹੋਏ ਫਾਰਮ ਨੂੰ PDF ਦੇ ਰੂਪ ਵਿੱਚ ਸੇਵ ਕਰਕੇ ਰੱਖੋ। ਬਾਅਦ ਵਿੱਚ ਖਾਤੇ ਦੀ ਜਾਂਚ ਕਰਨ ਸਮੇਂ ਇਹ ਕੰਮ ਆ ਸਕਦਾ ਹੈ।
ਹੁਣ ਤੁਹਾਨੂੰ ਆਪਣੇ ਪੈਸੇ CBDC ਵਾਲਿਟ ਵਿੱਚ ਆਉਣ ਦੀ ਉਡੀਕ ਕਰਨੀ ਹੋਵੇਗੀ।
EDITED BY- HARLEEN KAUR




