टॉप न्यूज़

ਵੱਡੀ ਵਾਰਦਾਤ ਨਾਲ ਕੰਬਿਆ ਸੰਗੀਤ ਜਗਤ

ਮਸ਼ਹੂਰ ਸਿੰਗਰ Ammy Virk ਦੀ ਗੱਡੀ 'ਤੇ ਚੱਲੀਆਂ ਤਾੜਤਾੜ ਗੋਲੀਆਂ

ਕੈਨੇਡਾ ਵਿੱਚ ਇੱਕ ਸ਼ੋਅ ਤੋਂ ਬਾਅਦ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਕਾਰ ‘ਤੇ 7 ਗੋਲੀਆਂ ਚਲਾਈਆਂ ਗਈਆਂ। ਇਹ ਘਟਨਾ ਸ਼ੋਅ ਤੋਂ ਬਾਅਦ ਵਾਪਰੀ। ਉਸ ਵੇਲੇ ਇੱਕ ਕਾਰ ‘ਤੇ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ ਸੀ, ਪਰ ਪ੍ਰਬੰਧਕਾਂ ਨੇ ਜਦੋਂ ਕਲੀਅਰ ਕੀਤਾ ਤਾਂ ਕਿ ਪੰਜਾਬੀ ਗਾਇਕ ਐਮਵੀ ਵਿਰਕ ਵੀ ਕਾਰ ਵਿੱਚ ਸਨ।

ਹਾਲਾਂਕਿ, ਕਿਉਂਕਿ ਉਹ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਵਿੱਚੋਂ ਇੱਕ, ਰੋਲਸ-ਰਾਇਸ ਕੁਲੀਨਨ ਵਿੱਚ ਸਨ, ਜਿਸ ਕਰਕੇ ਗੋਲੀਆਂ ਆਰ-ਪਾਰ ਹੋ ਗਈਆਂ। ਸੱਤ ਗੋਲੀਆਂ ਕਾਰ ਨੂੰ ਲੱਗੀਆਂ, ਜਿਸ ਵਿੱਚ ਸਭ ਤੋਂ ਵੱਧ ਨੁਕਸਾਨ ਪਿਛਲੀ ਵਿੰਡਸ਼ੀਲਡ ਨੂੰ ਹੋਇਆ।

ਇਹ ਘਟਨਾ ਕੈਨੇਡਾ ਦੇ ਐਬਟਸਫੋਰਡ ਵਿੱਚ ਰਾਤ 11 ਵਜੇ ਦੇ ਕਰੀਬ ਵਾਪਰੀ। ਅਣਪਛਾਤੇ ਹਮਲਾਵਰਾਂ ਨੇ ਮੈਕਕੈਲਮ ਰੋਡ ਅਤੇ ਸਾਊਥ ਫਰੇਜ਼ਰ ਵੇਅ ਨੇੜੇ ਇੱਕ ਲਗਜ਼ਰੀ ਰੋਲਸ-ਰਾਇਸ ਕੁਲੀਨਨ ‘ਤੇ ਗੋਲੀਬਾਰੀ ਕੀਤੀ। ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਸਮੇਤ ਚਾਰ ਸਵਾਰ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ।

ਰਿਪੋਰਟਾਂ ਅਨੁਸਾਰ, ਐਮੀ ਵਿਰਕ ਐਬੋਟਸਫੋਰਡ ਦੇ ਰੋਜਰ ਫੋਰਡ ਵਿੱਚ ਆਪਣਾ ਸ਼ੋਅ ਖਤਮ ਕਰਕੇ ਹੀ ਆਏ ਸੀ ਕਿ ਉਨ੍ਹਾਂ ਦੀ ਕਾਰ ‘ਤੇ ਸੱਤ ਤੋਂ ਦਸ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਕਾਰ ਦੀ ਪਿਛਲੀ ਖਿੜਕੀ ਵਿੱਚ ਲੱਗੀਆਂ, ਪਰ ਅੰਦਰ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਿਆ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!