Uncategorized
ਸਵੇਰੇ ਉੱਠਦੇ ਹੀ ਇਹ ਕੰਮ ਸਿਹਤ ਲਈ ਹੋ ਸਕਦੇ ਹਨ ਫਾਇਦੇਮੰਦ

ਸਵੇਰ ਦੀ ਸ਼ੁਰੂਆਤ ਸਿਰਫ਼ ਪੂਰੀ ਨੀਂਦ ਨਾਲ ਹੀ ਨਹੀਂ, ਸਗੋਂ ਉੱਠਣ ਤੋਂ ਬਾਅਦ ਦੀਆਂ ਆਦਤਾਂ ਨਾਲ ਵੀ ਜੁੜੀ ਹੁੰਦੀ ਹੈ। ਸਵੇਰੇ ਉੱਠਦੇ ਹੀ ਕੁਝ ਸਧਾਰਨ ਕੰਮ ਕਰਨ ਨਾਲ ਦਿਨ ਦੀ ਰੁਟੀਨ ਬਿਹਤਰ ਬਣਾਉਣ ਅਤੇ ਸਰੀਰ ਨੂੰ ਐਕਟਿਵ ਰੱਖਣ ਵਿੱਚ ਮਦਦ ਮਿਲ ਸਕਦੀ ਹੈ।
ਸਵੇਰੇ ਜਲਦੀ ਉੱਠਣਾ : ਰੋਜ਼ਾਨਾ ਸਵੇਰੇ ਸਮੇਂ ਸਿਰ ਉੱਠਣ ਨਾਲ ਸਰੀਰ ਦਾ ਮੈਟਾਬੋਲੀਜ਼ਮ ਪਾਚਨ ਅਤੇ ਊਰਜਾ ਬਣਾਉਣ ਦੀ ਪ੍ਰਕਿਰਿਆ) ਸਹੀ ਰਹਿੰਦਾ ਹੈ ਅਤੇ ਮੋਟਾਪੇ ਤੋਂ ਬਚਾਅ ਹੁੰਦਾ ਹੈ।
ਇੱਕ ਗਲਾਸ ਪਾਣੀ ਪੀਓ : ਰਾਤ ਦੀ ਨੀਂਦ ਤੋਂ ਬਾਅਦ ਸਰੀਰ ਨੂੰ ਤਰਲ ਪਦਾਰਥ ਦੀ ਲੋੜ ਹੁੰਦੀ ਹੈ। ਸਵੇਰੇ ਪਾਣੀ ਪੀਣਾ ਹਾਈਡ੍ਰੇਸ਼ਨ ਬਣਾਈ ਰੱਖਣ ਦਾ ਸੌਖਾ ਤਰੀਕਾ ਹੈ।
ਕੁਝ ਮਿੰਟ ਹਲਕੀ ਕਸਰਤ ਕਰੋ : ਸਟ੍ਰੈਚਿੰਗ, ਹਲਕੀ ਵਾਕ ਜਾਂ ਯੋਗਾ ਵਰਗੀ ਗਤੀਵਿਧੀ ਸਰੀਰ ਨੂੰ ਚੁਸਤ ਕਰਨ ਵਿੱਚ ਮਦਦ ਕਰ ਸਕਦੀ ਹੈ।
ਕੁਝ ਸਮਾਂ ਧੁੱਪ ਲਓ : ਸਵੇਰ ਦੀ ਕੁਦਰਤੀ ਰੌਸ਼ਨੀ ਸਰੀਰ ਦੀ ਅੰਦਰੂਨੀ ਘੜੀ (Body Clock) ਨੂੰ ਨਿਯਮਿਤ ਕਰਨ ਵਿੱਚ ਮਦਦ ਕਰ ਸਕਦੀ ਹੈ, ਜਿਸ ਨਾਲ ਨੀਂਦ-ਜਾਗਣ ਦਾ ਚੱਕਰ ਬਿਹਤਰ ਰਹਿ ਸਕਦਾ ਹੈ।




