
ਮਾਨਸਾ ਵਿਚ 13 ਅਕਤੂਬਰ ਨੂੰ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੂਰੇ ਪੰਜਾਬ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਉੱਥੇ ਹੀ ਪਰਮਿੰਦਰ ਝੋਟਾ ਦੀ ਮੌਤ ਤੋਂ ਬਾਅਦ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਕਈ ਜਥੇਬੰਦੀਆਂ ਤੇ ਸਰਕਾਰਾਂ ਨੇ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਹਾਲਾਤ ਨੂੰ ਦੇਖਦੇ ਹੋਏ ਕਈ ਸਕੂਲਾਂ ਨੇ ਵੀ ਛੁੱਟੀ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਜਿਸ ਦਿਨ ਪਰਮਿੰਦਰ ਝੋਟਾ ਦਾ ਜਿਸ ਮੈਡੀਕਲ ਸਟੋਰ ਵਾਲੇ ਅਸ਼ਵਨੀ ਕੁਮਾਰ ਨੇ ਕਤਲ ਕੀਤਾ, ਉਸ ਦਿਨ ਉਸ ਨੇ ਕਤਲ ਕਰਨ ਤੋਂ ਪਹਿਲਾਂ ਕਿਸੇ ਨਾਲ ਫੋਨ ‘ਤੇ ਗੱਲ ਕੀਤੀ ਸੀ, ਜਿਸ ਦਾ ਖੁਲਾਸਾ ਹੋਇਆ ਹੈ।
ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਸ ਮਾਮਲੇ ਵਿਚ ਇਕ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਕ ਡੀਐਸਪੀ ਉਤੇ ਵੀ ਐਕਸ਼ਨ ਦੀ ਤਿਆਰੀ ਹੈ। ਡੀਐਸਪੀ ਹਰਜਿੰਦਰ ਸਿੰਘ ਗਿੱਲ ਉਤੇ ਕਿਸੇ ਸਮੇਂ ਐਕਸ਼ਨ ਹੋ ਸਕਦਾ ਹੈ।
ਉਧਰ, ਪੁਲਿਸ ਜਾਂਚਕਰਤਾਵਾਂ ਨੇ ਖ਼ੁਲਾਸਾ ਕੀਤਾ ਕਿ ਪਰਵਿੰਦਰ ਸਿੰਘ ਝੋਟਾ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਅਸ਼ਵਨੀ ਕੁਮਾਰ ਨੇ ਆਪਣੇ ਮੋਬਾਈਲ ਫ਼ੋਨ ਤੋਂ ਪੰਜ ਕਾਲਾਂ ਕੀਤੀਆਂ, ਜਿਸ ਵਿੱਚੋਂ ਚਾਰ ਵਾਰ ਉਸ ਨੇ ਆਪਣੇ ਪੁੱਤਰ ਨੂੰ ਅਤੇ ਇੱਕ ਵਾਰ ਆਪਣੇ ਪਿਤਾ ਦੇ ਭਰਾ (ਤਾਏ) ਨੂੰ ਫ਼ੋਨ ਕੀਤਾ। ਅਸ਼ਵਨੀ ਦਾ ਪੁੱਤਰ, ਜੋ ਉਸ ਸਮੇਂ ਨਹਾ ਰਿਹਾ ਸੀ, ਨੇ ਪਹਿਲੀਆਂ ਤਿੰਨ ਕਾਲਾਂ ਨਹੀਂ ਚੁੱਕੀਆਂ ਅਤੇ ਸਿਰਫ਼ ਚੌਥੀ ਕਾਲ ਦਾ ਜਵਾਬ ਦਿੱਤਾ। ਉਸ ਦੇ ਤਾਏ ਨੇ ਪਹਿਲੀ ਕਾਲ ਦਾ ਜਵਾਬ ਦਿੱਤਾ।
ਜਾਂਚਕਾਰਤਾਵਾਂ ਨੇ ਦੱਸਿਆ ਕਿ ਇਹ ਪੰਜੇ ਮੋਬਾਈਲ ਨੈੱਟਵਰਕ ਦੀਆਂ ਰੈਗੂਲਰ ਕਾਲਾਂ ਸਨ। ਇਸ ਦੇ ਨਾਲ ਹੀ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਵੇਲੇ ਕੋਈ ਵਾਟਸਐਪ ਕਾਲ ਤਾਂ ਨਹੀਂ ਕੀਤੀ ਗਈ ਜਾਂ ਕੋਈ ਮੈਸੇਜ ਤਾਂ ਨਹੀਂ ਕੀਤਾ ਗਿਆ। ਕਿਉਂਕਿ ਤੁਸੀਂ ਲਾਈਵ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਜਿਵੇਂ ਹੀ ਅਸ਼ਵਨੀ ਕੁਮਾਰ ਨੇ ਫੋਨ ‘ਤੇ ਗੱਲ ਕੀਤੀ, ਉਦੋਂ ਹੀ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ।
EDITED BY- HARLEEN KAUR




